ਓਨਟਾਰੀਓ— ਬੁੱਧਵਾਰ ਨੂੰ ਤੜਕੇ ਸਵੇਰੇ ਬ੍ਰਾਇਟਨ ਸ਼ਹਿਰ ਦੇ ਇਕ ਘਰ 'ਚ ਅੱਗ ਲੱਗਣ ਦੀ ਖਬਰ ਮਿਲੀ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਗੁਆਂਢੀਆਂ ਵੱਲੋਂ ਇਸ ਹਾਦਸੇ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਕਰੀਬ 7.30 ਵਜੇ ਮੌਕੇ 'ਤੇ ਪਹੁੰਚੀ ਤੇ ਜਲਦ ਹੀ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।

ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਥੋਂ 2 ਲਾਸ਼ਾਂ ਬਰਾਮਦ ਕੀਤੀਆਂ। ਇਕ ਲਾਸ਼ ਘਰ ਦੇ ਪਿਛਲੇ ਹਿੱਸੇ 'ਚ ਮਿਲੀ, ਜਦਕਿ ਦੂਜੀ ਲਾਸ਼ ਉਨ੍ਹਾਂ ਨੂੰ ਘਰ ਦੇ ਅੰਦਰ ਪਈ ਹੋਈ ਮਿਲੀ। ਫਿਲਹਾਲ ਇਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਬ੍ਰਾਇਟਨ ਦੇ ਫਾਇਰ ਬ੍ਰਿਗੇਡ ਮੁਖੀ ਲੋਇਡ ਹਚਿਸਨ ਨੇ ਕਿਹਾ ਕਿ ਅੱਗ ਕਾਫੀ ਭਿਆਨਕ ਸੀ ਪਰ ਇਸ 'ਤੇ ਜਲਦ ਹੀ ਕਾਬੂ ਕਰ ਲਿਆ ਗਿਆ। ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਸਵਿਟਜ਼ਰਲੈਂਡ : 83 ਸਾਲਾਂ ਬਜ਼ੁਰਗ ਨੇ ਪਤਨੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
NEXT STORY