ਬੀਜਿੰਗ (ਪੀ.ਟੀ.ਆਈ.)- ਚੀਨ ਦੇ ਬੰਦਰਗਾਹ ਸ਼ਹਿਰ ਡਾਲੀਆਨ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਐਤਵਾਰ ਨੂੰ ਗੈਸ ਧਮਾਕਾ ਹੋਇਆ। ਇਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਸਰਕਾਰੀ 'ਸੀਜੀਟੀਐਨ-ਟੀਵੀ' ਦੀ ਖ਼ਬਰ ਮੁਤਾਬਕ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ 'ਤੇ ਹੁਣ ਕਾਬੂ ਪਾ ਲਿਆ ਗਿਆ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਯੂਨੀਵਰਸਿਟੀ ਕੈਂਪਸ ਨੇੜੇ ਗੋਲੀਬਾਰੀ, ਇੱਕ ਦੀ ਮੌਤ ਤੇ ਸੱਤ ਲੋਕ ਜ਼ਖ਼ਮੀ
ਇੱਕ ਹਫ਼ਤੇ ਵਿੱਚ ਇਹ ਦੂਜਾ ਅਜਿਹਾ ਧਮਾਕਾ ਹੈ। 21 ਅਕਤੂਬਰ ਨੂੰ ਚੀਨ ਦੇ ਉੱਤਰ-ਪੂਰਬੀ ਲਿਆਓਨਿੰਗ ਸੂਬੇ ਦੀ ਰਾਜਧਾਨੀ ਸ਼ੇਨਯਾਂਗ ਵਿੱਚ ਇੱਕ ਰੈਸਟੋਰੈਂਟ ਵਿੱਚ ਗੈਸ ਧਮਾਕਾ ਹੋਇਆ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖਮੀ ਹੋ ਗਏ। ਆਨਲਾਈਨ ਸਾਂਝੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੁੰਦੇ ਅਤੇ ਖੇਤਰ ਵਿੱਚ ਮਲਬਾ ਖਿਲਰਿਆ ਦਿਖਾਇਆ ਗਿਆ ਹੈ। ਧਮਾਕੇ ਨਾਲ ਨੇੜਲੀਆਂ ਇਮਾਰਤਾਂ ਵੀ ਪ੍ਰਭਾਵਿਤ ਹੋਈਆਂ ਅਤੇ ਰੈਸਟੋਰੈਂਟ ਦੇ ਨੇੜੇ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ।
ਇਮਰਾਨ ਖਾਨ ਨੇ ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ
NEXT STORY