ਮਿੰਹ ਸਿਟੀ - ਵਿਅਤਨਾਮ ਦੇ ਦੱਖਣੀ ਸੂਬੇ ਤੇ ਨਿੰਹ 'ਚ ਕੁਝ ਸੂਰਾਂ 'ਚ ਅਫਰੀਕੀ ਸਵਾਈਨ ਫੀਵਰ (ਏ. ਐੱਸ. ਐੱਫ.) ਪਾਇਆ ਗਿਆ ਹੈ। ਤੇ ਨਿੰਹ ਸੂਬੇ ਦੇ ਚਾਓ ਥਾਂਹ ਜ਼ਿਲੇ ਦੇ ਇਕ ਘਰ ਦੇ 16 ਸੂਰਾਂ 'ਚ ਏ. ਐੱਸ. ਐੱਫ. ਦੇ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਤੋਂ ਬਾਅਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਬੰਧਿਤ ਸੂਰਾਂ ਦੀ ਹੱਤਿਆ ਕਰ ਦਿੱਤੀ ਗਈ।
ਏ. ਐੱਸ. ਐੱਫ. ਲਗਭਗ ਸਾਰੇ ਸ਼ਹਿਰਾਂ ਅਤੇ ਸੂਬਿਆਂ 'ਚ ਫੈਲ ਗਿਆ ਹੈ ਜਿਸ ਨਾਲ ਕਰੀਬ 2 ਲੱਖ 84 ਹਜ਼ਾਰ ਸੂਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਗਿਣਤੀ ਦੇਸ਼ ਦੇ ਕੁਲ ਸੂਰਾਂ ਦੀ ਤਦਾਦ ਦਾ 10.3 ਫੀਸਦੀ ਹਿੱਸਾ ਹੈ। ਵਿਅਤਨਾਮ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਪਸ਼ੂ, ਪੋਲਟਰੀ ਅਤੇ ਜਲਜੀ ਜੀਵਾਂ ਦੇ ਵਿਕਾਸ 'ਤੇ ਖਾਸ ਧਿਆਨ ਦਿੱਤਾ ਜਾਵੇਗਾ ਜਿਸ ਨਾਲ ਸੂਰਾਂ ਦੇ ਮਾਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
ਵੱਡੀ ਗਿਣਤੀ 'ਚ ਸੂਰਾਂ ਦੀ ਹੱਤਿਆ ਕਰ ਦਿੱਤੇ ਜਾਣ 'ਚੇ ਇਸ ਸਾਲ ਸੂਰ ਦੇ ਮਾਸ ਦੀ ਦੇਸ਼ 'ਚ ਕਮੀ ਹੋਣ ਦਾ ਸ਼ੱਕ ਹੈ। ਜ਼ਿਕਰਯੋਗ ਹੈ ਕਿ ਵਿਅਤਨਾਮ ਦੇ ਹੁੰਗ ਯੇਨ ਸੂਬੇ 'ਚ ਫਰਵਰੀ 'ਚ ਏ. ਐੱਸ. ਐਫ. ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਏ. ਐੱਸ. ਐੱਫ. ਇਕ ਗੰਭੀਰ ਬੀਮਾਰੀ ਹੈ ਜੋ ਘਰੇਲੂ ਅਤੇ ਜੰਗਲੀ ਸੂਰਾਂ 'ਚ ਫੈਲਦੀ ਹੈ। ਜਿਊਂਦੇ ਅਤੇ ਮਰੇ ਸੂਰਾਂ ਤੋਂ ਇਲਾਵਾ ਇਨਾਂ ਦੇ ਮਾਸ 'ਚ ਵੀ ਇਸ ਦਾ ਅਸਰ ਰਹਿੰਦਾ ਹੈ। ਏ. ਐੱਸ. ਐੱਫ. ਮਨੁੱਖਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਘਰੇਲੂ ਅਤੇ ਖਾਸ ਸੂਰਾਂ 'ਚ ਇਸ ਦੇ ਅਸਰ ਨਾਲ ਬੁਖਾਰ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਭਾਰਤੀ ਰੈਸਟੋਰੈਂਟ ਦੀ ਕਰਤੂਤ, ਇੰਮੀਗ੍ਰੇਸ਼ਨ ਨੂੰ ਬੋਲਿਆ ਝੂਠ, ਠੁੱਕਿਆ 86000 ਡਾਲਰ
NEXT STORY