ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਰਤਾਨੀਆ ’ਚ ਵੱਖ-ਵੱਖ ਖੇਤਰਾਂ ਦੇ ਕਾਮਿਆਂ ਵੱਲੋਂ ਤਨਖਾਹ ਵਾਧੇ ਸਬੰਧੀ ਕੀਤੀਆਂ ਜਾ ਰਹੀਆਂ ਹੜਤਾਲਾਂ ਸਰਕਾਰ ਦੇ ਗਲ਼ੇ ਦੀ ਹੱਡੀ ਬਣੀਆਂ ਹੋਈਆਂ ਹਨ। ਦੇਸ਼ ’ਚ ਤਨਦੇਹੀ ਨਾਲ ਕੰਮ ਕਰਦੇ ਰਾਇਲ ਮੇਲ ਨਾਲ ਸਬੰਧਿਤ ਡਾਕ ਕਰਮਚਾਰੀ ਵੀ 16 ਫਰਵਰੀ 2023 (12:30) ਤੋਂ 17 ਫਰਵਰੀ 2023 (12:30) ਤੱਕ ਇਕ ਰੋਜ਼ਾ ਹੜਤਾਲ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ।
ਇਹ ਖ਼ਬਰ ਵੀ ਪੜ੍ਹੋ : ਜੀਜੇ-ਸਾਲੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰ ’ਚ ਵਿਛੇ ਸੱਥਰ
ਕਮਿਊਨੀਕੇਸ਼ਨ ਵਰਕਰਜ਼ ਯੂਨੀਅਨ ਨੇ ਇਸ ਹੜਤਾਲ ਦਾ ਬਕਾਇਦਾ ਐਲਾਨ ਕੀਤਾ ਹੈ ਕਿ ਤਨਖਾਹ ਵਾਧੇ ਦੇ ਸੰਬੰਧ ’ਚ ਲੱਗਭਗ 1,15,000 ਕਾਮਿਆਂ ਵੱਲੋਂ ਆਪਣੀ ਹੱਕੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਪਿਛਲੇ ਸਾਲ ਕ੍ਰਿਸਮਸ ਦੇ ਦਿਨਾਂ ਵਾਂਗ ਹੀ ਹੁਣ ਵੀ ਮੁੜ ਕੰਮਕਾਜ ਪ੍ਰਭਾਵਿਤ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)
ਗਲਾਸਗੋ: "ਹੜਤਾਲ ਦੇ ਅਧਿਕਾਰ ਦੀ ਰਾਖੀ ਲਈ" ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY