ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸਕੋਨਸਿਨ 'ਚ ਇਕ ਰੈਲੀ 'ਚ ਕਿਹਾ ਕਿ ਅਮਰੀਕਾ ਅਮੀਰ ਦੇਸ਼ਾਂ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਪਰ ਇਸ ਦੇ ਲਈ ਉਸ ਨੂੰ ਪੈਸੇ ਨਹੀ ਮਿਲਦੇ ਤੇ ਮਿਲਦੇ ਵੀ ਹਨ ਤਾਂ ਉਹ ਵੀ ਬਹੁਤ ਘੱਟ। ਟਰੰਪ ਨੇ ਰੈਲੀ 'ਚ ਆਪਣੇ ਸਮਰਥਕਾਂ ਨੂੰ ਕਿਹਾ, ''ਅਸੀਂ ਦੂਜੇ ਦੇਸ਼ਾਂ ਦੀ ਮਦਦ ਕਰਾਂਗੇ ਪਰ ਅਮੀਰ ਦੇਸ਼ਾਂ ਦੀ ਨਹੀਂ, ਉਨ੍ਹਾਂ ਅਮੀਰ ਦੇਸ਼ਾਂ ਦੀ ਜਿਥੇ ਅਸੀਂ ਉਨ੍ਹਾਂ ਦੀ ਫੌਜ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਤੇ ਉਸ ਦੇ ਲਈ ਸਾਨੂੰ ਪੈਸੇ ਵੀ ਨਹੀਂ ਮਿਲਦੇ ਤੇ ਮਿਲਦੇ ਵੀ ਹਨ ਤਾਂ ਬਹੁਤ ਘੱਟ। ਅਜਿਹਾ ਨਹੀਂ ਹੋ ਸਕਦਾ, ਇਹ ਅਮੀਰ ਦੇਸ਼ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਸ਼ਾਸਨ ਮੁੱਖੀਆਂ ਨਾਲ ਗੱਲ ਕੀਤੀ ਹੈ ਤੇ ਇਹ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਜਾਪਾਨ ਤੇ ਦੱਖਣੀ ਕੋਰੀਆ ਦੇ ਨਾਂ ਲੈਣ ਤੋਂ ਪਹਿਲਾਂ ਕਿਹਾ, ''ਮੈਂ ਉਨ੍ਹਾਂ 'ਚੋਂ ਕੁਝ ਨਾਲ ਸੰਪਰਕ ਕੀਤਾ। ਮੈਨੂੰ ਨਹੀਂ ਪਤਾ ਕਿ ਮੈਨੂੰ ਉਨ੍ਹਾਂ ਦੇ ਨਾਂ ਦੱਸਣੇ ਚਾਹੀਦੇ ਹਨ ਜਾਂ ਨਹੀਂ। ਕਿਸ ਨੂੰ ਫਰਕ ਪੈਂਦਾ ਹੈ? ਅਜਿਹਾ ਕੋਈ ਦੇਸ਼ ਹੈ।''
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਕਿਹਾ ਕਿ ਅਮਰੀਕਾ ਉਨ੍ਹਾਂ ਦੀ ਫੌਜ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਤੇ ਜਾਪਾਨ ਆਪਣੇ ਫੌਜ ਦੇ ਇਕ ਛੋਟੇ ਜਿਹੇ ਹਿੱਸੇ ਲਈ ਪੈਸੇ ਦਿੰਦਾ ਹੈ। ਬਾਕੀ ਜ਼ਿੰਮੇਦਾਰੀ ਅਮਰੀਕਾ ਕੋਲ ਹੈ। ਇਹ ਨਹੀਂ ਹੋਣਾ ਚਾਹੀਦਾ ਹੈ ਤੇ ਜਾਪਾਨ ਨੂੰ ਅਮਰੀਕਾ ਦੀ ਮਦਦ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਦੱਖਣੀ ਕੋਰੀਆ 'ਚ ਅਮਰੀਕਾ ਦੇ 32,000 ਫੌਜੀ ਤਾਇਨਾਤ ਹਨ ਤੇ ਉਸ ਦੇ ਲਈ ਪੂਰਬੀ ਏਸ਼ੀਆਈ ਦੇਸ਼ ਉਸ ਨੂੰ ਕੋਈ ਪੈਸਾ ਨਹੀਂ ਦਿੰਦਾ ਹੈ।
ਬ੍ਰਿਟੇਨ 'ਚ ਫੇਸਬੁੱਕ 'ਤੇ 5 ਲੱਖ ਪਾਉਂਡ ਦਾ ਜੁਰਮਾਨਾ
NEXT STORY