ਦੁਬਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਹਾਈ ਸਕੂਲ ਸਰਟੀਫਿਕੇਟ ਵਿਚ ਕਿਸੇ ਵੀ ਸਕੂਲ ਤੋਂ 95 ਫ਼ੀਸਦੀ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ 10 ਸਾਲ ਦਾ ਗੋਲਡਨ ਰੈਜ਼ੀਡੈਂਸੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਦੇਸ਼ ਜਾਂ ਦੇਸ਼ ਦੇ ਬਾਹਰ ਦੇ ਯੂਨੀਵਰਸਿਟੀ ਦੇ ਵਿਸ਼ੇਸ਼ ਵਿਸ਼ਿਆਂ ਦੇ ਅਜਿਹੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 3.75 ਜਾਂ ਇਸ ਤੋਂ ਜ਼ਿਆਦਾ ਗ੍ਰੇਡ ਪੁਆਇੰਟ ਐਵਰੇਜ ਹਾਸਲ ਕੀਤੇ ਹਨ, ਉਨ੍ਹਾਂ ਨੂੰ ਵੀ ਗੋਲਡਨ ਵੀਜ਼ਾ ਦਿੱਤਾ ਜਾਏਗਾ। ਇਸ ਵੀਜ਼ੇ ਵਿਚ ਵਿਦਿਆਰਥੀ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ। ਯੂ.ਏ.ਈ. ਵੱਲੋਂ ਗੋਲਡਨ ਵੀਜ਼ਾ ਸਿਰਫ਼ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ: PM ਸ਼ੇਖ ਹਸੀਨਾ ਨੇ ਮੋਦੀ ਨੂੰ ਤੋਹਫ਼ੇ ’ਚ ਭੇਜੇ 2600 ਕਿਲੋਗ੍ਰਾਮ ਅੰਬ, ਜਾਣੋ ਕੀ ਹੈ ਖ਼ਾਸੀਅਤ
ਦੁਬਈ ਦੇ ਹਾਰਟਲੈਂਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਫੀਓਨਾ ਕੋਟਮ ਨੇ ਕਿਹਾ ਕਿ ਇਸ ਫੈਸਲੇ ਨਾਲ ਸਭ ਤੋਂ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਮਿਲੀ ਹੈ। ਸ੍ਰੀਮਤੀ ਕੋਟਮ ਨੇ ਕਿਹਾ, "ਇਹ ਇਕ ਵੱਡੀ ਮਾਨਤਾ ਹੈ ... ਇਹ ਪਰਿਵਾਰਾਂ ਲਈ ਜਰੂਰੀ ਹੈ। "
ਇਹ ਵੀ ਪੜ੍ਹੋ: ਹੁਣ ਚੀਨ ’ਚ ਮਨੁੱਖ ਰਹਿਤ ਮਸ਼ੀਨਾਂ ਕਰਨਗੀਆਂ ਖੇਤੀ, ਨੌਜਵਾਨਾਂ ਦੀ ਘਟਦੀ ਦਿਲਚਸਪੀ ਦੇਖ ਅਪਣਾਈ ਇਹ ਤਕਨੀਕ
ਪਿਛਲੇ ਹਫ਼ਤੇ ਮਨੁੱਖੀ ਸੰਸਾਧਨ ਮੰਤਰਾਲਾ ਅਤੇ ਅਮੀਰਾਤ ਦੇ ਅਧਿਕਾਰੀਆਂ ਨੇ ਕੁੱਝ ਵੇਰਵੇ ਨਿਰਧਾਰਤ ਕੀਤੇ ਹਨ ਕਿ ਜੋ ਮਾਪੇ ਬੱਚਿਆਂ ਵੱਲੋਂ ਸਪਾਂਸਰ ਕੀਤੇ ਜਾਂਦੇ ਹਨ ਉਹ ਗੋਲਡਨ ਵੀਜ਼ਾ ’ਤੇ ਨੌਕਰੀ ਕਿਵੇਂ ਬਦਲ ਸਕਦੇ ਹਨ। ਤਾਲੀਮ ਦੇ ਮੁੱਖ ਕਾਰਜਕਾਰੀ ਏਲਨ ਵਿਲੀਅਮਸਨ, ਜੋ ਅਮੀਰਾਤ ਵਿਚ 13 ਸਕੂਲ ਚਲਾਉਂਦੇ ਹਨ, ਨੇ ਕਿਹਾ ਕਿ ਵੀਜ਼ਾ ਸਾਡੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਇਕ ਰੋਮਾਂਚਕ ਮੌਕਾ ਹੈ। ਸਪੱਸ਼ਟ ਤੌਰ ’ਤੇ ਸਰਕਾਰ ਦੀ ਇਹ ਪੇਸ਼ਕਸ਼ ਇਹ ਯਕੀਨੀ ਕਰੇਗੀ ਕਿ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਤੋਂ ਬਾਅਦ ਵਿਦਿਆਰਥੀ ਸੰਯੁਕਤ ਅਰਬ ਅਮੀਰਾਤ ਵਾਪਸ ਆ ਜਾਣਗੇ।
ਇਹ ਵੀ ਪੜ੍ਹੋ: UK ਵਾਸੀਆਂ ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ, ਮਾਸਕ ਲਗਾਉਣਾ ਜਾਂ ਨਹੀਂ ਤੁਹਾਡੀ ਮਰਜੀ 'ਤੇ ਕਰੇਗਾ ਨਿਰਭਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਗਿਆਨੀਆਂ ਦਾ ਅਜੀਬ ਦਾਅਵਾ, 'ਅਲਕੋਹਲ' ਸੁੰਘਣ ਨਾਲ ਠੀਕ ਹੋਵੇਗਾ ਕੋਵਿਡ-19
NEXT STORY