ਵਾਸ਼ਿੰਗਟਨ— ਅਮਰੀਕਾ ਵਿਚ ਇਕ ਨੇ ਪਹਿਲਾਂ ਆਪਣੀ ਪਹਿਲੀ ਗਰਲਫ੍ਰੈਂਡ ਦੀ ਮੌਤ ਦੀ ਸਾਜਿਸ਼ ਰਚੀ। ਫਿਰ ਉਸ ਨੂੰ ਮੌਤ ਦੇ ਮੂੰਹ ਧਕੇਲਣ ਤੋਂ ਪਹਿਲਾਂ ਉਸਦੀ ਫੋਟੋਆਂ ਕੈਮਰੇ ਵਿਚ ਕੈਦ ਕੀਤੀਆ। ਉਸ ਦੀ ਨਰਾਜਗੀ ਸਿਰਫ ਇਸ ਗੱਲ ਨੂੰ ਲੈ ਕੇ ਸੀ ਕਿ ਗਰਲਫ੍ਰੈਂਡ ਨੇ ਉਸ ਤੋਂ ਬ੍ਰੇਅਕੱਪ ਕਰ ਲਿਆ ਸੀ। ਹਾਲਾਂਕਿ ਘਟਨਾ ਦੇ ਦੋ ਸਾਲ ਬਾਅਦ ਕੁੜੀ ਦੇ ਬੁਆਏਫ੍ਰੈਂਡ ਨੂੰ ਇਸ ਮਾਮਲੇ ਵਿਚ 52 ਸਾਲ ਜੇਲ੍ਹ ਦੀ ਸਜਾ ਸੁਣਾ ਦਿੱਤੀ ਗਈ ਹੈ। ਇੰਸਟਾਗਰਾਮ 'ਤੇ ਸ਼ੇਅਰ ਦੀਆਂ ਸਨ ਆਖਰੀ ਫੋਟੋਆਂ...
ਇਹ ਮਾਮਲਾ ਸਾਲ 2015 ਦਾ ਹੈ। ਅਲਬਾਮਾ ਸਟੇਟ ਦੇ ਲਾਰੇਨ ਬਨਰ ਨੇ ਪਹਿਲਾਂ ਹਾਈਕਿੰਗ ਦਾ ਪਲਾਨ ਬਣਾਇਆ ਅਤੇ ਇਸ ਦੇ ਲਈ ਐਕਸ-ਗਰਲਫ੍ਰੈਂਡ ਜੋਲੀ ਕੈਲਨ ਨੂੰ ਵੀ ਮਨਾ ਲਿਆ। ਦਰਅਸਲ 18 ਦੀ ਜੋਲੀ ਨੇ ਲਾਰੇਨ ਤੋਂ ਬਰੇਕਅੱਪ ਕਰ ਲਿਆ ਸੀ ਪਰ ਉਹ ਇਹ ਰਿਲੇਸ਼ਨਸ਼ਿਪ ਖਤਮ ਨਹੀਂ ਕਰਨਾ ਚਾਹੁੰਦਾ ਸੀ। ਜਦੋਂ ਗੱਲ ਨਾ ਬਣੀ ਤਾਂ ਲਾਰੇਨ ਨੇ ਹਾਈਕਿੰਗ ਦਾ ਪਲਾਨ ਬਣਾਇਆ ਅਤੇ ਜੋਲੀ ਨੂੰ ਇਕ ਦੋਸਤ ਦੀ ਤਰ੍ਹਾਂ ਨਾਲ ਚੱਲਣ ਲਈ ਕਿਹਾ। ਦੋਨਾਂ ਪਿੰਹੋਟੀ ਨੈਸ਼ਨਲ ਰਿਕਰਿਐਸ਼ਨ ਟਰੇਲ 'ਤੇ ਪੁੱਜੇ। ਲਾਰੇਨ ਨੇ ਘਰ ਤੋਂ ਨਿਕਲਣ ਤੋਂ ਲੈ ਕੇ ਉੱਥੇ ਪੁੱਜਣ ਤੱਕ ਚਾਰ ਫੋਟੋਆਂ ਵੀ ਕਲਿਕ ਕੀਤੀਆ ਅਤੇ ਇਨ੍ਹਾਂ ਨੂੰ ਇੰਸਟਾਗਰਾਮ 'ਤੇ ਪਾਇਆ। ਪਹਿਲੀ ਫੋਟੋ ਵਿਚ ਜੋਲੀ ਲਾਰੇਨ ਦੇ ਡਾਗੀ ਦੇ ਨਾਲ ਕਾਰ ਵਿਚ ਬੈਠੀ ਦਿਖੀ, ਜਦੋਂ ਕਿ ਬਾਕੀ ਫੋਟੋਆਂ ਪਹਾੜ 'ਤੇ ਹਾਈਕਿੰਗ ਦੇ ਵੇਲੇ ਦੀਆਂ ਹਨ। ਆਖਰੀ ਦੀਆਂ 2 ਫੋਟੋਆਂ ਵਿਚ ਜੋੜੀ ਪਹਾੜ ਦੀ ਸਿੱਖਰ 'ਤੇ ਖੜੀ ਦਿਖਾਈ ਦੇ ਰਹੀ ਹੈ। ਇਹ ਫੋਟੋਆ ਉਸ ਦੇ ਬੈਕਸਾਈਡ ਤੋਂ ਲਈਆਂ ਗਈਆਂ ਹਨ। ਫੋਟੋ ਲੈਣ ਤੋਂ ਠੀਕ ਬਾਅਦ ਲਾਰੇਨ ਨੇ ਇੱਥੇ ਪਹਿਲਾਂ ਉਸ ਨੂੰ ਸਿਰ ਦੇ ਅੱਗੋ ਅਤੇ ਪਿੱਛੇ ਤੋਂ ਦੋ ਗੋਲੀਆਂ ਮਾਰੀਆਂ ਅਤੇ ਫਿਰ ਪਹਾੜ ਤੋਂ ਹੇਠਾਂ ਢਕੇਲ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਫੋਨ ਕੀਤਾ ਅਤੇ ਚਿਆਹ ਮਾਊਂਟੇਨ 'ਤੇ ਗਰਲਫ੍ਰੈਂਡ ਦੀ ਮੌਤ ਦੀ ਗੱਲ ਦੱਸੀ, ਜਿਸ ਤੋਂ ਬਾਅਦ ਪੁਲਸ ਨੂੰ ਬੈਕਪੈਕ ਸਮੇਤ ਉਸ ਦੀ ਲਾਸ਼ ਮਿਲੀ। ਲਾਰੇਨ ਨੇ ਇਸ ਸਾਲ ਜੁਲਾਈ ਵਿਚ ਪੁਲਸ ਸਾਹਮਣੇ ਆਪਣਾ ਜੁਰਮ ਕਬੂਲ ਲਿਆ। ਇਸ ਤੋਂ ਬਾਅਦ ਕੋਰਟ ਨੇ ਉਸ ਨੂੰ 52 ਸਾਲ ਜੇਲ੍ਹ ਦੀ ਸਜਾ ਸੁਣਾਈ ਹੈ।
ਉਬੇਰ ਡ੍ਰਾਈਵਰ ਕਰ ਰਿਹਾ ਸੀ ਅਸ਼ਲੀਲ ਕੁਮੈਂਟਸ, ਔਰਤ ਨੇ ਇਸ ਤਰ੍ਹਾਂ ਸਿਖਾਇਆ ਸਬਕ
NEXT STORY