ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੇ ਇਕ ਕਲਾਕਾਰ ਬੈਂਕਸੀ ਦੀ ਪੇਂਟਿੰਗ ਨੂੰ ਨੀਲਾਮੀ ’ਚ ਕੁਲ 18.5 ਮਿਲੀਅਨ ਪੌਂਡ ’ਚ ਖਰੀਦਿਆ ਗਿਆ ਹੈ। ਯੂ.ਕੇ. ਦੇ ਇਸ ਕਲਾਕਾਰ ਦੀ ਇਹ ਪੇਂਟਿੰਗ, ਜਿਸ ਨੂੰ ‘ਲਵ ਇਜ਼ ਇਨ ਦਿ ਬਿਨ’ ਕਿਹਾ ਜਾਂਦਾ ਹੈ, ਨੂੰ ਸੋਥਬੀ ਵੱਲੋਂ ਵੀਰਵਾਰ ਨੂੰ 16 ਮਿਲੀਅਨ ਪੌਂਡ ’ਚ ਵੇਚਿਆ ਗਿਆ ਅਤੇ ਪ੍ਰੀਮੀਅਮ ਸਮੇਤ ਖਰੀਦਦਾਰ ਨੇ ਇਸ ਲਈ ਕੁਲ 18.5 ਮਿਲੀਅਨ ਪੌਂਡ ਦਾ ਭੁਗਤਾਨ ਕੀਤਾ। ਨੀਲਾਮੀ ਘਰ ਅਨੁਸਾਰ ਇਹ ਕੀਮਤ ਬੈਂਕਸੀ ਲਈ ਇਕ ਰਿਕਾਰਡ ਹੈ, ਜੋ ਦੁਨੀਆ ਭਰ ਦੀਆਂ ਕੰਧਾਂ ’ਤੇ ਤਸਵੀਰਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਉਸ ਦੀ ਪੇਂਟਿੰਗ, ਅਸਲ ’ਚ ਜਿਸ ਦਾ ਸਿਰਲੇਖ ‘ਗਰਲ ਵਿਦ ਬੈਲੂਨ’ ਸੀ, ਇਸੇ ਨੀਲਾਮੀ ਘਰ ’ਚ 2018 ਵਿੱਚ 1.1 ਮਿਲੀਅਨ ਪੌਂਡ ’ਚ ਵੇਚੀ ਗਈ ਸੀ।
ਇਸ ਕੈਨਵਸ ਪੇਂਟਿੰਗ ’ਚ ਇਕ ਛੋਟਾ ਬੱਚਾ ਦਿਲ ਦੇ ਆਕਾਰ ਦੇ ਲਾਲ ਗੁਬਾਰੇ ਵੱਲ ਵਧਦਾ ਦਿਖਾਇਆ ਗਿਆ ਹੈ। ਇਹ ਇਕ ਤਸਵੀਰ ਸੀ, ਜੋ ਅਸਲ ’ਚ 2002 ਵਿਚ ਪੂਰਬੀ ਲੰਡਨ ਦੀ ਇਕ ਕੰਧ ਉੱਤੇ ਲੱਗੀ ਹੋਈ ਸੀ, ਜਿਸ ’ਚ ਬੈਂਕਸੀ ਵੱਲੋਂ ਕੁਝ ਬਦਲਾਅ ਕਰ ਕੇ ਇਸ ਨੂੰ ਨਵੇਂ ਨਾਂ ਹੇਠ ਦੁਬਾਰਾ ਨੀਲਾਮ ਕੀਤਾ ਗਿਆ ਹੈ।
ਬ੍ਰਿਟਿਸ਼ MP ਡੇਵਿਡ ਐਮੇਸ 'ਤੇ ਕਾਤਲਾਨਾ ਹਮਲਾ, ਹੋਈ ਮੌਤ
NEXT STORY