ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਦੇ ਇੱਕ ਟੈਂਕ ਨੂੰ 74 ਸਾਲਾਂ ਤੋਂ ਧਰਤੀ ਹੇਠ ਦੱਬੇ ਜਾਣ ਤੋਂ ਬਾਅਦ ਲੱਭੇ ਜਾਣ ਵਿੱਚ ਸਫਲਤਾ ਹਾਸਲ ਹੋਈ ਹੈ। ਵਲੰਟੀਅਰਾਂ ਨੇ ਇਸ ਟੈਂਕ ਦੀ ਖੋਦਾਈ ਲਈ ਪੰਜ ਦਿਨ ਦਾ ਸਮਾਂ ਲਾਇਆ। ਜ਼ਿਕਰਯੋਗ ਹੈ ਕਿ ਇਹ ਟੈਂਕ ਮਾਰਚ 1947 ਵਿੱਚ ਲਿੰਕਨਸ਼ਾਇਰ ਵਿੱਚ ਕਸਬੇ ਦੀ ਰੱਖਿਆ ਲਈ ਤਾਇਨਾਤ 16 ਵਿੱਚੋਂ ਇੱਕ ਸੀ। ਉਸ ਵੇਲੇ ਵੈੱਲਲੈਂਡ ਨਦੀ ਦੇ ਹੜ੍ਹ ਦੇ ਪਾਣੀ ਕਾਰਨ ਪੰਜ ਵਾਹਨ ਗਾਇਬ ਹੋ ਗਏ ਸਨ।
ਪੜ੍ਹੋ ਇਹ ਅਹਿਮ ਖਬਰ - ਭਾਰਤ ਦੀ ਮੁਸੀਬਤ ਸਮੇਂ ਚੀਨ ਦੀ ਨੀਚ ਹਰਕਤ
ਪਰ ਵਲੰਟੀਅਰਾਂ ਨੇ 1947 ਦੇ ਹੜ੍ਹਾਂ ਦੀ ਯਾਦਗਾਰ ਵਜੋਂ ਖੋਜੇ ਗਏ ਟੈਂਕ ਨੂੰ ਪ੍ਰਦਰਸ਼ਿਤ ਕਰਨ ਦੀ ਉਮੀਦ ਕੀਤੀ ਹੈ। ਕਰੋਅਲੈਂਡ ਬਫੇਲੋ ਐਲ ਵੀ ਟੀ ਸਮੂਹ ਦੇ ਚੇਅਰਮੈਨ ਡੈਨੀਅਲ ਐਬੋਟ ਨੇ ਦੱਸਿਆ ਕਿ ਟੈਂਕ ਅਜੇ ਵੀ ਵਧੀਆ ਹਾਲਤ ਵਿੱਚ ਸੀ। ਡੈਨੀਅਲ ਅਨੁਸਾਰ ਉਹ ਇਸ 'ਤੇ ਤਿੰਨ ਸਾਲਾਂ ਤੋਂ ਕੰਮ ਕਰ ਰਿਹਾ ਸੀ ਅਤੇ ਪੰਜ ਦਿਨਾਂ ਦੀ ਖੁਦਾਈ ਕਰਕੇ ਟੈਂਕ ਨੂੰ ਲੱਭ ਲਿਆ ਹੈ। ਖੋਦਾਈ ਦੌਰਾਨ ਮਿਲਿਆ ਇਹ ਟੈਂਕ 26 ਫੁੱਟ ਲੰਬਾ ਹੈ ਅਤੇ 20 ਟਨ ਭਾਰਾ ਹੈ। ਇਸ ਨੂੰ 30 ਫੁੱਟ ਹੇਠਾਂ ਧਰਤੀ ਵਿੱਚੋਂ ਕੱਢਿਆ ਗਿਆ ਸੀ।
ਭਾਰਤ ਦੀ ਮੁਸੀਬਤ ਸਮੇਂ ਚੀਨ ਦੀ ਨੀਚ ਹਰਕਤ
NEXT STORY