ਲੰਡਨ-ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਮੰਗਲਵਾਰ ਨੂੰ ਕਿਹਾ ਕਿ ਰਾਤ ਨੂੰ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਕੋਵਿਡ-19 ਐਪ ਵੱਲੋਂ ਅਲਰਟ ਕੀਤੇ ਜਾਣ ਤੋਂ ਬਾਅਦ ਉਹ ਇਕਾਂਤਵਾਸ ’ਚ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਹਾਮਾਰੀ ਦੇ ਕਹਿਰ ਦੌਰਾਨ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ 42 ਸਾਲਾਂ ਮੰਤਰੀ ਨੂੰ ਸਵੈ-ਇਕਾਂਤਵਾਸ ’ਚ ਜਾਣਾ ਪਿਆ ਸੀ।
ਇਹ ਵੀ ਪੜ੍ਹੋ -ਆਪਣੀ ਹੀ ਕੋਰੋਨਾ ਵੈਕਸੀਨ ਨੂੰ ਅਸੁਰੱਖਿਅਤ ਦੱਸਣ ਵਾਲਾ ਚੀਨੀ ਐਕਸਪਰਟ ਬਿਆਨ ਤੋਂ ਮੁਕਰਿਆ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਨ.ਐੱਚ.ਐੱਸ. ਦੀ ਜਾਂਚ ਅਤੇ ਪਛਾਣ ਐਪ ਨਾਲ ਸੋਮਵਾਰ ਨੂੰ ਪਤਾ ਚੱਲਿਆ ਕਿ ਉਹ ਕਿਸੇ ਕੋਵਿਡ-19 ਮਰੀਜ਼ ਦੇ ਸੰਪਰਕ ’ਚ ਆਏ ਸਨ ਅਤੇ ਇਨਫੈਕਟਿਡ ਨੂੰ ਮਾਤ ਪਾਉਣ ਲਈ ਸਵੈ-ਇਕਾਂਤਵਾਸ ’ਚ ਹਨ। ਹੈਨਕਾਕ ਨੇ ਟਵੀਟਰ ’ਤੇ ਜਾਰੀ ਵੀਡੀਓ ’ਚ ਕਿਹਾ ਕਿ ਤੁਹਾਨੂੰ ਵੀ ਮੇਰੀ ਤਰ੍ਹਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ। ਅਗਲੇ 6 ਦਿਨਾਂ ਤੱਕ ਮੈਂ ਘਰੋਂ ਕੰਮ ਕਰਾਂਗਾ। ਅਸੀਂ ਮਿਲ ਕੇ ਕੰਮ ਕਰਨ, ਇਸ ਦਾ ਅਨੁਪਾਲਣ ਕਰਨ ਅਤੇ ਨਿਯਮਾਂ ਦਾ ਪਾਲਣ ਕਰਨ ’ਤੇ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਾਂ।
ਇਹ ਵੀ ਪੜ੍ਹੋ -ਬ੍ਰਿਟਿਸ਼ ਕੰਪਨੀ ਨੇ ਪਾਕਿ ਨੇਤਾਵਾਂ ’ਤੇ ਲਾਇਆ ਮਨੀ ਲਾਂਡਰਿੰਗ ਦਾ ਦੋਸ਼, ਐਕਸ਼ਨ ’ਚ ਇਮਰਾਨ ਸਰਕਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਆਪਣੀ ਹੀ ਕੋਰੋਨਾ ਵੈਕਸੀਨ ਨੂੰ ਅਸੁਰੱਖਿਅਤ ਦੱਸਣ ਵਾਲਾ ਚੀਨੀ ਐਕਸਪਰਟ ਬਿਆਨ ਤੋਂ ਮੁਕਰਿਆ
NEXT STORY