ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਐੱਨ ਐੱਚ ਐੱਸ ਕੋਵਿਡ ਐਪ ਰਾਹੀਂ ਪਿਛਲੇ ਮਹੀਨੇ ਲੱਖਾਂ ਉਹਨਾਂ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤਾ ਗਿਆ ਸੀ ਜੋ ਕਿ ਵਾਇਰਸ ਪੀੜਤ ਲੋਕਾਂ ਦੇ ਨੇੜਲੇ ਸੰਪਰਕਾਂ ਵਿੱਚੋਂ ਸਨ। ਇਸ ਕਾਰਵਾਈ ਕਰਕੇ ਕਾਰੋਬਾਰਾਂ ਨੂੰ ਕਰਮਚਾਰੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਕੋਵਿਡ-19 ਐਪ ਵਿੱਚ ਵੱਡੀਆਂ ਤਬਦੀਲੀਆਂ ਤੋਂ ਬਾਅਦ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਗਏ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਹਜ਼ਾਰਾਂ ਲੋਕਾਂ ਨੂੰ ਇਕਾਂਤਵਾਸ ਦੀ ਜ਼ਰੂਰਤ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- UAE ਨੇ 3-17 ਉਮਰ ਵਰਗ ਦੇ ਬੱਚਿਆਂ ਲਈ 'ਟੀਕਾਕਰਨ' ਦੀ ਕੀਤੀ ਸ਼ੁਰੂਆਤ
ਇਹਨਾਂ ਤਬਦੀਲੀਆਂ ਤਹਿਤ ਹੁਣ ਇਹ ਐਪ ਉਹਨਾਂ ਲੋਕਾਂ ਨੂੰ ਇਕਾਂਤਵਾਸ ਲਈ ਕਹੇਗੀ ਜੋ ਸਕਾਰਾਤਮਕ ਟੈਸਟ ਤੋਂ ਦੋ ਦਿਨ ਪਹਿਲਾਂ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕਾਂ ਵਿੱਚ ਸਨ, ਜਦਕਿ ਪਹਿਲਾਂ ਇਹ ਸਮਾਂ ਸੀਮਾਂ ਪੰਜ ਦਿਨਾਂ ਦੀ ਸੀ। ਇਸ ਨਾਲ ਹੁਣ ਘੱਟ ਲੋਕ ਇਕਾਂਤਵਾਸ ਲਈ ਅਲਰਟ ਪ੍ਰਾਪਤ ਕਰਨਗੇ। ਇਹ ਕਦਮ ਸਰਕਾਰ ਦੁਆਰਾ ਇੰਗਲੈਂਡ ਅਤੇ ਵੇਲਜ਼ ਵਿੱਚ 21 ਜੁਲਾਈ ਦੇ ਹਫ਼ਤੇ ਲਈ ਉਪਭੋਗਤਾਵਾਂ ਨੂੰ ਤਕਰੀਬਨ 700,000 ਇਕਾਂਤਵਾਸ ਅਲਰਟ ਭੇਜਣ ਤੋਂ ਬਾਅਦ ਸਰਕਾਰ 'ਤੇ ਨਿਰੰਤਰ ਦਬਾਅ ਦੇ ਬਾਅਦ ਆਇਆ ਹੈ। ਅੰਕੜਿਆਂ ਅਨੁਸਾਰ ਐਪ ਦੀ ਲਗਭਗ 40% ਆਬਾਦੀ ਦੁਆਰਾ ਨਿਯਮਤ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਸਿਹਤ ਮਾਹਰਾਂ ਦੇ ਅਨੁਮਾਨ ਅਨੁਸਾਰ ਇਸ ਨਾਲ 21 ਜੁਲਾਈ ਤੱਕ ਤਕਰੀਬਨ 3 ਹਫ਼ਤਿਆਂ ਦੌਰਾਨ ਪ੍ਰਤੀ ਦਿਨ 2,000 ਕੋਰੋਨਾ ਕੇਸਾਂ ਨੂੰ ਰੋਕਣ ਵਿੱਚ ਸਹਾਇਤਾ ਮਿਲੀ ਹੈ ਅਤੇ 60% ਲੋਕਾਂ ਨੇ ਇਕਾਂਤਵਾਸ ਲਈ ਅਲਰਟ ਦੀ ਪਾਲਣਾ ਕੀਤੀ ਹੈ।
ਗਲਾਸਗੋ 'ਚ ਸਥਿਤ ਡਿਜ਼ਨੀ ਸਟੋਰ 30 ਸਾਲਾਂ ਬਾਅਦ ਹੋ ਰਿਹਾ ਬੰਦ
NEXT STORY