ਲੰਡਨ(ਭਾਸ਼ਾ)– ਸਕਾਟਲੈਂਡ ਯਾਰਡ (ਬ੍ਰਿਟੇਨ ਦੀ ਲੰਡਨ ਪੁਲਸ) ਦੀ ਹਵਾਲਗੀ ਬ੍ਰਾਂਚ ਨੇ ਭਾਰਤ ’ਚ 3 ਸਾਲ ਪਹਿਲਾਂ ਵਕੀਲ ਦੀ ਹੱਤਿਆ ’ਚ ਲੋੜੀਂਦੇ ਜੈਸੁੱਖ ਰਣਪਰੀਆ ਨੂੰ ਗ੍ਰਿਫਤਾਰ ਕੀਤਾ ਹੈ। ਜੈਸੁੱਖ ਨੂੰ ਜਯੇਸ਼ ਪਟੇਲ (41) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਸ ਨੂੰ ਮੰਗਲਵਾਰ ਨੂੰ ਭਾਰਤੀ ਹਵਾਲਗੀ ਵਾਰੰਟ ਦੇ ਆਧਾਰ ’ਤੇ ਦੱਖਣੀ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਬੁੱਧਵਾਰ ਨੂੰ ਲੰਡਨ ’ਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜੈਸੁੱਖ ਨੇ ਭਾਰਤ ’ਚ ਅਪਰਾਧਿਕ ਮਾਮਲੇ ਦੀ ਸੁਣਵਾਈ ਲਈ ਹਵਾਲਗੀ ਕਰਨ ’ਤੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਉਸ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ’ਚ ਭੇਜ ਦਿੱਤਾ ਹੈ।
ਮਾਮਲੇ ਦੀ ਸੁਣਵਾਈ ਇਸ ਮਹੀਨੇ ਦੇ ਅਖੀਰ ’ਚ ਹੋਵੇਗੀ। ਭਾਰਤੀ ਅਧਿਕਾਰੀਆਂ ਦਾ ਬ੍ਰਿਟਿਸ਼ ਅਦਾਲਤ ’ਚ ਪੱਖ ਰੱਖ ਰਹੇ ਯੂਨਾਈਟਿਡ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਕਿ ਉਸ ਨੂੰ ਭਾਰਤ ਵੱਲੋਂ ਰਣਪਰੀਆ ਦੀ ਹਵਾਲਗੀ ਦੀ ਅਪੀਲ ਮਿਲੀ ਹੈ। ਯੂ. ਕੇ. ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਅਧਿਕਾਰੀ ਰਣਪਰੀਆ ਵਿਰੁੱਧ ਅਪ੍ਰੈਲ 2018 ’ਚ ਹੋਈ ਹੱਤਿਆ ਦੀ ਸਾਜ਼ਿਸ਼ ’ਚ ਸੁਣਵਾਈ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਉਸ ਦੀ ਹਵਾਲਗੀ ਦੀ ਅਪੀਲ ਕੀਤੀ ਸੀ। ਇਸ ਅਪੀਲ ’ਤੇ 20 ਮਈ 2021 ਤੱਕ ਅਮਲ ਕਰਨਾ ਹੈ। ਰਣਪਰੀਆ ਵਿਰੁੱਧ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
ਸਿਡਨੀ 'ਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਬਣੇ ਹੜ੍ਹ ਵਰਗੇ ਆਸਾਰ
NEXT STORY