ਲੰਡਨ (ਭਾਸ਼ਾ): ਗਣੇਸ਼ ਚਤੁਰਥੀ ਤੋਂ ਪਹਿਲਾਂ ਬ੍ਰਿਟੇਨ ਦੀ ਸਰਕਾਰੀ ਟਕਸਾਲ ਨੇ ਭਗਵਾਨ ਗਣੇਸ਼ ਦੀ ਆਕ੍ਰਿਤੀ ਵਾਲੀ 24 ਕੈਰੇਟ ਸੋਨੇ ਦੀ ਇਕ ਪੱਟੀ ਜਾਰੀ ਕੀਤੀ ਹੈ। ਇਹ ਭਾਰਤੀ ਪਿਛੋਕੜ ਤੋਂ ਪ੍ਰੇਰਿਤ ਸੋਨੇ ਦੀਆਂ ਬਾਰਾਂ ਦੀ ਲੜੀ ਵਿੱਚ ਇੱਕ ਨਵੀਂ ਪੇਸ਼ਕਸ਼ ਹੈ। ਬ੍ਰਿਟਿਸ਼ ਸਰਕਾਰ ਦੀ ਮਲਕੀਅਤ ਵਾਲੀ ਟਕਸਾਲ,ਰਾਇਲ ਮਿੰਟ ਨੇ ਇਸ 999.9 ਸ਼ੁੱਧਤਾ ਵਾਲੀ 20 ਗ੍ਰਾਮ ਸੋਨੇ ਦੀ ਪੱਟੀ ਨੂੰ ਆਨਲਾਈਨ ਵਿਕਰੀ ਲਈ ਜਾਰੀ ਕੀਤਾ ਹੈ। ਇਸ ਦੀ ਕੀਮਤ 1,110.80 ਪੌਂਡ ਰੱਖੀ ਗਈ ਹੈ। ਇਸ 'ਤੇ ਭਗਵਾਨ ਗਣੇਸ਼ ਦੇ ਨਾਲ ਉਹਨਾਂ ਦੇ ਪੰਸਦੀਦਾ ਪਕਵਾਨ ਮੋਦਕ ਨਾਲ ਭਰੀ ਥਾਲੀ ਵੀ ਦਰਸਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਸੈਨੇਟਰ ਨੇ ਸਹੁੰ ਚੁੱਕ ਸਮਾਗਮ 'ਚ ਐਲਿਜ਼ਾਬੈਥ II ਨੂੰ ਦੱਸਿਆ "ਬਸਤੀਵਾਦੀ" (ਵੀਡੀਓ)
ਇਹ ਬਾਰ ਪਿਛਲੇ ਸਾਲ ਦੀਵਾਲੀ ਮੌਕੇ 'ਤੇ ਸ਼ਾਹੀ ਟਕਸਾਲ ਦੁਆਰਾ ਜਾਰੀ ਕੀਤੀ ਗਈ 24 ਕੈਰੇਟ ਸੋਨੇ ਦੀ ਦੇਵੀ ਲਕਸ਼ਮੀ ਦੀ ਆਕ੍ਰਿਤੀ ਵਾਲੀ ਸੋਨੇ ਦੀ ਪੱਟੀ ਵਰਗੀ ਹੀ ਹੈ। ਇਨ੍ਹਾਂ ਦੋਵਾਂ ਰਾਡਾਂ ਨੂੰ ਐਮਾ ਨੋਬਲ ਨੇ ਡਿਜ਼ਾਈਨ ਕੀਤਾ ਹੈ। ਰਾਇਲ ਟਕਸਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਭ ਕੰਮ ਦੀ ਸ਼ੁਰੂਆਤ ਅਤੇ ਬੁੱਧੀ ਦੇ ਦੇਵਤਾ ਵਜੋਂ ਜਾਣੇ ਜਾਂਦੇ ਭਗਵਾਨ ਗਣੇਸ਼ ਪਹਿਲੀ ਵਾਰ ਰਾਇਲ ਮਿੰਟ ਦੁਆਰਾ ਜਾਰੀ ਕੀਤੀ ਗਈ ਸੋਨੇ ਦੀ ਪੱਟੀ 'ਤੇ ਦਿਖਾਈ ਦੇਣਗੇ। ਸੋਨੇ ਦੀ ਇਹ ਪੱਟੀ ਭਗਵਾਨ ਗਣੇਸ਼ ਦੀ ਪੂਜਾ ਲਈ ਸਮਰਪਿਤ ਅਤੇ ਗਣੇਸ਼ ਚਤੁਰਥੀ ਦੇ ਕੁਝ ਸਮਾਂ ਪਹਿਲਾਂ ਜਾਰੀ ਕੀਤੀ ਗਈ ਹੈ। ਇਹ ਵਿਲੱਖਣ ਤੌਰ 'ਤੇ ਨੰਬਰ ਵਾਲੀਆਂ ਰਾਡਾਂ ਨੂੰ ਰਾਇਲ ਮਿੰਟ ਦੀ ਵੈੱਬਸਾਈਟ ਤੋਂ ਆਨਲਾਈਨ ਖਰੀਦਿਆ ਜਾ ਸਕਦਾ ਹੈ। ਸ਼ਾਹੀ ਟਕਸਾਲ ਨੂੰ ਬ੍ਰਿਟੇਨ ਵਿੱਚ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦਾ ਸਭ ਤੋਂ ਵੱਡਾ ਉਤਪਾਦਕ ਮੰਨਿਆ ਜਾਂਦਾ ਹੈ। ਇਹ ਸੋਨੇ ਅਤੇ ਚਾਂਦੀ ਦੀਆਂ ਬਾਰਾਂ ਅਤੇ ਸਿੱਕਿਆਂ ਦੀ ਵਿਕਰੀ ਤੋਂ ਇਲਾਵਾ ਡਿਜੀਟਲ ਨਿਵੇਸ਼ ਵਿਕਲਪ ਵੀ ਪੇਸ਼ ਕਰਦਾ ਹੈ।
ਕੈਲੀਫੋਰਨੀਆ ਨੇ ਮੰਕੀਪਾਕਸ ਦੇ ਪ੍ਰਕੋਪ ਨੂੰ ਰੋਕਣ ਲਈ ਐਮਰਜੈਂਸੀ ਦਾ ਕੀਤਾ ਐਲਾਨ
NEXT STORY