ਲੰਡਨ - ਕੈਮਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੰਗਲਵਾਰ ਨੂੰ ਸੂਈ ਰਹਿਤ, ਹਵਾ ਨਾਲ ਚੱਲਣ ਵਾਲੇ ਟੀਕੇ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਕੀਤਾ, ਜਿਸ ਨਾਲ ਕੋਵਿਡ ਦੇ ਭਵਿੱਖ ਦੇ ਰੂਪਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਯੂਨੀਵਰਸਿਟੀ ਦੇ ਪ੍ਰੋਫੈਸਰ ਜੋਨਾਥਨ ਹੇਨੀ ਅਤੇ ਡਾਇਓਸਿਨਵੈਕਸ ਕੰਪਨੀ ਨੇ ਇਹ ਡੀ.ਆਈ.ਓ.ਐੱਸ.ਵੈਕਸ ਤਕਨੀਕ ਨੂੰ ਵਿਕਸਿਤ ਕੀਤਾ ਹੈ। ਹਵਾ ਦੇ ਦਬਾਅ ਦੇ ਜ਼ਰੀਏ ਇਸ ਦੀ ਖੁਰਾਕ ਚਮੜੀ ਵਿੱਚ ਪ੍ਰਵੇਸ਼ ਕਰਾਈ ਜਾਵੇਗੀ। ਸਫਲ ਰਹਿਣ 'ਤੇ ਇਹ ਸੂਈ ਲਗਵਾਉਣ ਤੋਂ ਡਰਨ ਵਾਲੇ ਲੋਕਾਂ ਲਈ ਭਵਿੱਖ ਵਿੱਚ ਇੱਕ ਬਦਲ ਹੋ ਸਕਦਾ ਹੈ। ਇਸ ਦਾ ਨਿਰਮਾਣ ਪਾਊਡਰ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ਜਿਸ ਨਾਲ ਵਿਸ਼ਵਵਿਆਪੀ ਟੀਕਾਕਰਨ ਕੋਸ਼ਿਸ਼ਾਂ ਨੂੰ ਖਾਸਕਰ ਨਿਮਨ ਅਤੇ ਮੱਧ ਕਮਾਈ ਵਾਲੇ ਦੇਸ਼ਾਂ ਵਿੱਚ ਬੜਾਵਾ ਮਿਲੇਗਾ।
ਇਹ ਵੀ ਪੜ੍ਹੋ - ਚੀਨ 'ਚ ਸਾਹਮਣੇ ਆਇਆ ਓਮੀਕਰੋਨ ਦਾ ਦੂਜਾ ਮਾਮਲਾ
ਹੇਨੀ ਨੇ ਕਿਹਾ, ‘‘ਇਹ ਮਹੱਤਵਪੂਰਣ ਹੈ ਕਿ ਅਸੀਂ ਨਵੀਂ ਪੀੜ੍ਹੀ ਦੇ ਟੀਕੇ ਵਿਕਸਿਤ ਕਰਨਾ ਜਾਰੀ ਰੱਖੇ ਹੋਏ ਹਾਂ ਜੋ ਵਾਇਰਸ ਦੇ ਅਗਲੇ ਸਵਰੂਪਾ ਤੋਂ ਸੁਰੱਖਿਅਤ ਰੱਖੇਗਾ। ਸਾਡਾ ਟੀਕਾ ਨਵੋਂਮੇਸ਼ੀ ਹੈ। ਇਹ ਸਾਡੇ ਦੁਆਰਾ ਵਿਕਸਿਤ ਕੀਤੇ ਜਾ ਰਹੇ ਇੱਕ ਵਿਸ਼ਵਵਿਆਪੀ ਕੋਰੋਨਾ ਵਾਇਰਸ ਵੈਕਸੀਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ ਅਤੇ ਸਾਨੂੰ ਨਾ ਸਿਰਫ ਕੋਵਿਡ-19 ਦੇ ਸਵਰੂਪਾਂ ਨਾਲ ਸਗੋਂ ਭਵਿੱਖ ਦੇ ਕੋਰੋਨਾ ਵਾਇਰਸ ਤੋਂ ਵੀ ਬਚਾਏਗਾ। ਪਹਿਲਾਂ ਵਾਲੰਟੀਅਰ ਨੂੰ ਇਸ ਹਫਤੇ ਇਹ ਟੀਕਾ ਲਗਾਇਆ ਜਾਵੇਗਾ। ਸੂਈ ਰਹਿਤ ਟੀਕੇ ਦੇ ਪ੍ਰੀਖਣ ਲਈ ਇਨੋਵੇਟ ਯੂ.ਕੇ. ਨੇ ਯੂ.ਕੇ. ਰਿਸਰਚ ਐਂਡ ਇਨਵੈਂਸ਼ਨ ਨੈੱਟਵਰਕ ਦੇ ਤਹਿਤ ਫੰਡ ਉਪਲੱਬਧ ਕਰਾਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇੰਨਕੋਰ ਸੀਨੀਅਰ ਖੇਡਾਂ 'ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ
NEXT STORY