ਲੰਡਨ (ਬਿਊਰੋ)— ਬ੍ਰਿਟੇਨ ਦੇ ਸੁਰੱਖਿਆ ਮੰਤਰੀ ਬੇਨ ਵਾਲੇਸ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਆਉਣ ਵਾਲੇ ਹਫਤਿਆਂ ਜਾਂ ਮਹੀਨਿਆਂ ਵਿਚ ਸੰਸਦ ਵਿਚ ਨਵੇਂ ਅੱਤਵਾਦ ਵਿਰੋਧੀ ਕਾਨੂੰਨ ਪੇਸ਼ ਕਰੇਗੀ। ਵਾਲੇਸ ਨੇ ਦੱਸਿਆ,''ਤੁਸੀਂ ਅੱਤਵਾਦ ਵਿਰੋਧੀ ਕਾਨੂੰਨ ਨੂੰ ਜਲਦੀ ਹੀ ਦੇਖੋਗੇ, ਅਸੀਂ ਇਸ ਲਈ ਮਜ਼ਬੂਤ ਤਿਆਰੀ ਕੀਤੀ ਹੋਈ ਹੈ। ਨੇੜੇ ਦੇ ਭਵਿੱਖ ਵਿਚ ਅਗਲੇ ਕੁਝ ਹਫਤਿਆਂ ਜਾਂ ਮਹੀਨਿਆਂ ਵਿਚ ਤੁਸੀਂ ਇਸ ਨੂੰ ਦੇਖੋਗੇ।'' ਗ੍ਰਹਿ ਸਕੱਤਰ ਐਮਬਰ ਰੂਡ ਨੇ ਬੇਤੇ ਸਾਲ ਅੱਤਵਾਦ ਵਿਰੋਧੀ ਕਾਨੂੰਨ ਦੀ ਲੋੜ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਆਧੁਨਿਕ ਆਨਲਾਈਨ ਵਤੀਰੇ ਨਾਲ ਤਾਲਮੇਲ ਰੱਖਣ ਲਈ ਅਤੇ ਆਨਲਾਈਨ ਕਤਲੇਆਮ ਦੇ ਮੁੱੱਦੇ ਨੂੰ ਹੱਲ ਕਰਨ ਲਈ ਅੱਤਵਾਦ ਵਿਰੋਧੀ ਕਾਨੂੰਨਾਂ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ।
ਆਪਣੇ ਵਿਵਹਾਰ 'ਚ ਤਬਦੀਲੀ ਲਿਆਵੇ ਰੂਸ : ਵ੍ਹਾਈਟ ਹਾਊਸ
NEXT STORY