ਮਾਸਕੋ (ਏਜੰਸੀ): ਯੂਕ੍ਰੇਨ ਦੀ ਫੌਜ ਨੇ ਰਾਤੋ ਰਾਤ ਰੂਸ ਦੇ ਕਈ ਇਲਾਕਿਆਂ ‘ਤੇ ਡਰੋਨ ਨਾਲ ਹਮਲਾ ਕੀਤਾ। ਰੂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਕਈ ਖੇਤਰਾਂ ਵਿੱਚ 75 ਡਰੋਨਾਂ ਨੂੰ "ਨਸ਼ਟ" ਕਰ ਦਿੱਤਾ। ਇਹ ਡਰੋਨ ਬੇਲਗੋਰੋਡ, ਕ੍ਰਾਸਨੋਡਾਰ, ਕੁਰਸਕ, ਓਰੀਓਲ, ਰੋਸਟੋਵ, ਵੋਰੋਨੇਜ਼ ਅਤੇ ਰਿਆਜ਼ਾਨ ਸਮੇਤ ਕਈ ਖੇਤਰਾਂ ਵਿੱਚ ਦਾਗੇ ਗਏ, ਜੋ ਕਿ ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਖੇਤਰ ਹਨ।
ਬਿਆਨ 'ਚ ਕਿਹਾ ਗਿਆ ਕਿ ਇਨ੍ਹਾਂ 'ਚੋਂ ਇਕ ਡਰੋਨ ਨੂੰ ਅਜ਼ੋਵ ਸਾਗਰ 'ਤੇ ਡੇਗਿਆ ਗਿਆ। ਮੰਤਰਾਲੇ ਮੁਤਾਬਕ ਰੂਸ ਦੇ ਰੋਸਟੋਵ ਖੇਤਰ 'ਚ 36 ਡਰੋਨ ਤਬਾਹ ਕੀਤੇ ਗਏ। ਰੋਸਟੋਵ ਦੇ ਗਵਰਨਰ ਵਸੀਲੀ ਗੋਲੂਬੇਵ ਨੇ ਆਨਲਾਈਨ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਯੂਕ੍ਰੇਨ ਨੇ ਕੁੱਲ 55 ਡਰੋਨਾਂ ਨਾਲ ਇਸ ਖੇਤਰ 'ਤੇ ਹਮਲਾ ਕੀਤਾ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਡਰੋਨ ਨੂੰ ਡੇਗਿਆ ਗਿਆ ਅਤੇ ਕਿੰਨੇ ਆਪਣੇ ਨਿਸ਼ਾਨੇ 'ਤੇ ਪਹੁੰਚੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ 4 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤ
ਗਵਰਨਰ ਨੇ ਕਿਹਾ ਕਿ ਯੂਕ੍ਰੇਨ ਦੇ ਡਰੋਨ ਹਮਲੇ ਵਿੱਚ ਮੋਰੋਜ਼ੋਵਸਕ ਅਤੇ ਕਾਮੇਨਸਕੀ ਜ਼ਿਲ੍ਹਿਆਂ ਵਿੱਚ ਸਥਿਤ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕ੍ਰੇਨ ਦੇ 'ਜਨਰਲ ਸਟਾਫ' ਨੇ ਸ਼ਨੀਵਾਰ ਨੂੰ ਫੇਸਬੁੱਕ 'ਤੇ ਇਕ ਪੋਸਟ 'ਚ ਕਿਹਾ ਕਿ ਯੂਕ੍ਰੇਨ ਦੀ ਫੌਜ ਨੇ ਮੋਰੋਜ਼ੋਵਸਕ ਦੇ ਇਕ ਹਵਾਈ ਅੱਡੇ 'ਤੇ ਹਮਲਾ ਕੀਤਾ। ਬੇਲਗੋਰੋਡ, ਕੁਰਸਕ ਅਤੇ ਰੋਸਟੋਵ ਖੇਤਰਾਂ ਵਿੱਚ ਬਾਲਣ ਡਿਪੂਆਂ ਨੂੰ ਵੀ ਤਬਾਹ ਕਰ ਦਿੱਤਾ। ਇਸ ਦੌਰਾਨ ਯੂਕ੍ਰੇਨ ਦੀ ਹਵਾਈ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਨੇ ਰਾਤੋ ਰਾਤ 29 ਸ਼ਾਹਿਦ ਡਰੋਨ ਅਤੇ ਚਾਰ ਮਿਜ਼ਾਈਲਾਂ ਨਾਲ ਯੂਕ੍ਰੇਨ 'ਤੇ ਹਮਲਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ 4 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤ
NEXT STORY