ਕੀਵ (ਬਿਊਰੋ)— ਯੂਕਰੇਨ ਵਿਚ ਕਾਮੇਡੀਅਨ ਤੋਂ ਦੇਸ਼ ਦੇ ਰਾਸ਼ਟਰਪਤੀ ਬਣੇ ਵੋਲੋਡਿਮਿਰ ਜ਼ੇਲੇਂਸਕੀ ਲਗਾਤਾਰ ਸੁਰਖੀਆਂ ਵਿਚ ਹਨ। ਹੁਣ ਉਨ੍ਹਾਂ ਨੇ ਆਪਣੇ ਪਹਿਲੇ ਸੰਬੋਧਨ ਵਿਚ ਸ਼ਾਨਦਾਰ ਗੱਲ ਕਹਿ ਕੇ ਦੇਸ਼ਵਾਸੀਆਂ ਦੇ ਨਾਲ-ਨਾਲ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ। ਇਸ ਸੰਬੋਧਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।
ਜ਼ੇਲੇਂਸਕੀ ਨੇ ਆਪਣੇ ਪਹਿਲੇ ਰਾਸ਼ਟਰਪਤੀ ਸੰਬੋਧਨ ਵਿਚ ਕਿਹਾ,''ਤੁਸੀਂ ਦਫਤਰਾਂ ਵਿਚ ਮੇਰੀ ਤਸਵੀਰ ਨਾ ਲਗਾਓ ਕਿਉਂਕਿ ਰਾਸ਼ਟਰਪਤੀ ਕੋਈ ਆਈਕਨ, ਮੂਰਤੀ ਜਾਂ ਚਿੱਤਰ ਨਹੀਂ ਹੈ। ਇਸ ਦੀ ਬਜਾਏ ਤੁਸੀਂ ਆਪਣੇ ਬੱਚਿਆਂ ਦੀਆਂ ਤਸਵੀਰਾਂ ਲਗਾਓ ਅਤੇ ਹਰੇਕ ਵਾਰ ਜਦੋਂ ਵੀ ਕੋਈ ਫੈਸਲਾ ਲਵੋ ਤਾਂ ਪਹਿਲਾਂ ਆਪਣੇ ਬੱਚਿਆਂ ਦੀ ਤਸਵੀਰ ਦੇਖੋ।''
ਰਾਸ਼ਟਰ ਦੇ ਨਾਮ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਰੂਸ ਸਮਰਥਿਤ ਵੱਖਵਾਦੀਆਂ ਦੇ ਨਾਲ ਹਿੰਸਕ ਯੁੱਧ ਨਾਲ ਲੋਕ ਤੰਗ ਆ ਚੁੱਕੇ ਹਨ। ਜ਼ੇਲੇਂਸਕੀ ਨੇ ਲੋਕਾਂ ਲਈ, ਲੋਕਾਂ ਵੱਲੋਂ ਚਲਾਏ ਜਾ ਰਹੇ ਇਕ ਈਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਦਾ ਵਾਅਦਾ ਕੀਤਾ।
ਕਾਮੇਡੀਅਨ ਤੋਂ ਬਾਅਦ ਰਾਸ਼ਟਰਪਤੀ ਬਣੇ ਜ਼ੇਲੇਂਸਕੀ ਨੇ ਕਿਹਾ,''ਮੈਂ ਕਦੇ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ। ਮੈਂ ਸੋਵੀਅਤ ਕਾਲ ਦੇ ਬਾਅਦ ਦੇ ਸਾਰੇ ਦੇਸ਼ਾਂ ਨੂੰ ਕਹਿ ਸਕਦਾ ਹਾਂ ਕਿ ਸਾਨੂੰ ਦੇਖੋ , ਹਰੇਕ ਚੀਜ਼ ਸੰਭਵ ਹੈ।'' ਇਹ ਬਿਆਨ ਗੁਆਂਢੀ ਦੇਸ਼ ਰੂਸ ਨੂੰ ਲੈ ਕੇ ਦਿੱਤਾ ਗਿਆ ਲੱਗਦਾ ਹੈ ਜਿੱਥੇ ਵਲਾਦੀਮੀਰ ਪੁਤਿਨ 20 ਸਾਲ ਤੋਂ ਸੱਤਾ ਵਿਚ ਹਨ।
ਗਰਲਫ੍ਰੈਂਡ ਨੇ ਬੁਆਏਫਰੈਂਡ ਦੇ ਸ਼ਰੇਆਮ ਮਾਰੇ 52 ਥੱਪੜ, ਤਸਵੀਰ ਵਾਇਰਲ
NEXT STORY