ਸੰਯੁਕਤ ਰਾਸ਼ਟਰ— ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਿਤਾਵਨੀ ਤੋਂ ਬਾਅਦ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਇਨ੍ਹਾਂ ਪਨਾਹਾਂ ਨੂੰ ਤਬਾਹ ਕਰਨ 'ਚ ਜੇਕਰ ਪਾਕਿਸਤਾਨ ਚਾਹੇ ਤਾਂ ਉਸ ਦੀ ਮਦਦ ਕਰਨ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਤਰਜਮਾਨ ਸਟੀਫਨ ਡੁਜਾਰਿਕ ਨੇ ਕਿਹਾ ਕਿ ਸਿਧਾਂਤ ਦੇ ਤੌਰ 'ਤੇ ਜਨਰਲ ਸਕੱਤਰ ਕਿਸੇ ਵੀ ਦੋ ਧਿਰਾਂ ਲਈ ਹਮੇਸ਼ਾ ਮੌਜੂਦ ਹੈ ਜੋ ਇਸ ਦੀ ਮਦਦ ਚਾਹੁੰਦੇ ਹੋਣ। ਪਰ ਇਹ ਸਿਰਫ ਸਿਧਾਂਤ ਦੀ ਗੱਲ ਹੈ। ਡੁਜਾਰਿਕ ਕੋਲੋਂ ਪੁੱਛਿਆ ਗਿਆ ਸੀ ਕਿ ਕੀ ਜਨਰਲ ਸਕੱਤਰ ਐਂਤੋਨੀਓ ਡੁਜਾਰਿਕ ਪਾਕਿਸਤਾਨ 'ਚ ਅੱਤਵਾਦੀਆਂ ਦੀ ਸੁਰੱਖਿਅਤ ਪਨਾਹ ਨੂੰ ਤਬਾਹ ਕਰਨ 'ਚ ਮਦਦ ਦੀ ਪੇਸ਼ਕਸ਼ ਕਰ ਸਕਦੇ ਹਨ। ਡੁਜਾਰਿਕ ਨੇ ਟਰੰਪ ਦੇ ਭਾਸ਼ਣ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਨਰਲ ਸਕੱਤਰ ਨੂੰ ਇਹ ਉਮੀਦ ਹੈ ਕਿ ਕੌਮਾਂਤਰੀ ਭਾਈਚਾਰੇ ਇਕੱਠੇ ਆਉਣਗੇ ਅਤੇ ਅਫਗਾਨਿਸਤਾਨ ਨੂੰ ਅਜਿਹਾ ਰਾਜਨੀਤਕ ਹਲ ਲੱਭਣ 'ਚ ਸਹਾਇਤਾ ਕਰੇਗਾ ਜੋ ਕਿ ਦੇਸ਼ 'ਚ ਸ਼ਾਂਤੀ ਲਿਆਵੇ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਜਨਰਲ ਸਕੱਤਰ ਦਫਤਰ ਮੁਹੱਈਆ ਹੈ, ਜੇਕਰ ਉਸ ਦੀ ਮੰਗ ਕੀਤੀ ਜਾਵੇ ਤਾਂ ਉਥੇ ਹੀ ਸੰਯੁਕਤ ਰਾਸ਼ਟਰ ਦਾ ਪੂਰਾ ਧਿਆਨ ਅਫਗਾਨਿਸਤਾਨ 'ਚ ਮੌਜੂਦਾ ਸੰਕਟ ਦਾ ਰਾਜਨੀਤਕ ਹੱਲ ਲਭਣ ਅਤੇ ਦਹਾਕਿਆਂ ਤੱਕ ਦੁੱਖ ਸਹਿਣ ਵਾਲੇ ਅਫਗਾਨਿਸਤਾਨ ਦੀ ਜਨਤਾ ਦੀ ਸਹਾਇਤਾ ਕਰਨ 'ਚ ਹੈ। ਟਰੰਪ ਨੇ ਅੱਤਵਾਦੀ ਧੜਿਆਂ ਨੂੰ ਸਹਾਇਤਾ ਦੇਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਇਸ ਤਰ੍ਹਾਂ ਦੀ ਹਰਕਤ ਜਾਰੀ ਰੱਖਣ 'ਤੇ ਉਸ ਨੂੰ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਚੀਨ ਨੇ ਕਿਹਾ ਕਿ ਨਵੀਂ ਅਮਰੀਕੀ ਪਾਬੰਦੀ ਉੱਤਰੀ ਕੋਰੀਆ 'ਤੇ ਸਹਿਯੋਗ ਲਈ ਠੀਕ ਨਹੀਂ
NEXT STORY