ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ (ਯੂ. ਐਨ) ਦੇ ਮੁਖੀ ਐਂਤੋਨੀਓ ਗੁਤਰੇਸ ਨੇ ਮਾਲਦੀਵ 'ਚ ਐਮਰਜੈਂਸੀ ਦੇ ਐਲਾਨ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਮੀਨ ਦੀ ਲੀਡਰਸ਼ਿਪ ਵਾਲੀ ਸਰਕਾਰ ਨੂੰ ਸੰਵਿਧਾਨ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕਿਹਾ ਹੈ। ਰਾਸ਼ਟਰਪਤੀ ਯਮੀਨ ਨੇ ਦੇਸ਼ਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਕੇ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਅਤੇ ਫੌਜ ਨੂੰ ਵਿਆਪਕ ਸ਼ਕਤੀਆਂ ਦੇ ਦਿੱਤੀਆਂ ਹਨ, ਜਿਸ ਤੋਂ ਬਾਅਦ ਗੁਤਰੇਸ ਦਾ ਇਹ ਬਿਆਨ ਆਇਆ ਹੈ।
ਦੱਸਣਯੋਗ ਹੈ ਕਿ ਬੀਤੇ ਹਫਤੇ ਸਿਆਸੀ ਸੰਕਟ ਉਸ ਸਮੇਂ ਸ਼ੁਰੂ ਹੋਇਆ, ਜਦੋਂ ਦੇਸ਼ ਦੀ ਸੁਪਰੀਮ ਕੋਰਟ ਨੇ ਜੇਲ ਵਿਚ ਬੰਦ 9 ਵਿਰੋਧੀ ਧਿਰ ਦੇ ਨੇਤਾਵਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੰਦੇ ਹੋਏ ਉਨ੍ਹਾਂ ਵਿਰੁੱਧ ਮੁਕੱਦਮਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਗਲਤ ਦੱਸਿਆ। ਗੁਤਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਕ ਬਿਆਨ 'ਚ ਕਿਹਾ, ''ਗੁਤਰੇਸ ਮਾਲਦੀਵ ਦੀ ਸਰਕਾਰ ਤੋਂ ਸੰਵਿਧਾਨ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ, ਛੇਤੀ ਤੋਂ ਛੇਤੀ ਐਮਰਜੈਂਸੀ ਹਟਾਉਣ ਅਤੇ ਨਿਆਪਾਲਿਕਾ ਦੇ ਲੋਕਾਂ ਸਮੇਤ ਦੇਸ਼ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਕਦਮ ਚੁੱਕਣ ਦੀ ਅਪੀਲ ਕਰਦੇ ਹਨ। ਯਮੀਨ ਵਲੋਂ ਐਮਰਜੈਂਸੀ ਦਾ ਐਲਾਨ ਕਰਨਾ ਅਤੇ ਜੱਜਾਂ ਦੀ ਗ੍ਰਿਫਤਾਰੀ ਦੀ ਦੁਨੀਆ ਭਰ ਵਿਚ ਨਿੰਦਾ ਹੋਈ ਹੈ।
ਈਰਾਨ ਨੇ ਨਮਾਜ਼ੀ ਨੂੰ ਫਿਰ ਭੇਜਿਆ ਜੇਲ, ਅਮਰੀਕਾ ਨਰਾਜ਼
NEXT STORY