ਰੋਮ (ਕੈਂਥ) - ਆਪਣਾ ਦੇਸ਼, ਘਰ ਅਤੇ ਪਰਿਵਾਰ ਛੱਡ ਕੇ ਦੂਸਰੇ ਦੇਸ਼ਾਂ ਵਿਚ ਵਧੀਆ ਜੀਵਨ ਦੀ ਭਾਲ 'ਚ ਗਏ ਪੰਜਾਬੀ ਮੁੰਡੇ ਜੋ ਕਿ ਅੱਜਕਲ੍ਹ ਹਾਦਸਿਆਂ ਦਾ ਸ਼ਿਕਾਰ ਹੋਣ ਕਾਰਨ ਆਪਣੀ ਜਾਨ ਗੁਆ ਰਹੇ ਹਨ। ਜਿਸ ਕਾਰਨ ਕਾਫ਼ੀ ਪਰਿਵਾਰਾਂ ਨੂੰ ਅਸਹਿ ਦੁੱਖੜੇ ਸਹੇੜਨੇ ਪੈ ਰਹੇ ਹਨ। ਕਈ ਨੌਜਵਾਨ ਜਿਨ੍ਹਾਂ ਦੀ ਮੌਤ ਵਿਦੇਸ਼ਾਂ ਵਿਚ ਹੋ ਜਾਂਦੀ ਹੈ ਪਰ ਉਹਨਾਂ ਦੇ ਭਾਰਤ ਵਿਚ ਰਹਿੰਦੇ ਮਾਪਿਆਂ ਨੂੰ ਆਪਣੇ ਜਿਗਰ ਦੇ ਟੁਕੜੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਕਈ ਵਾਰ ਨਸੀਬ ਨਹੀਂ ਹੁੰਦਾ। ਇਟਲੀ ਵਿਚ ਵੀ ਆਏ ਦਿਨ ਹੋ ਰਹੇ ਸੜਕ ਹਾਦਸੇ ਪੰਜਾਬੀ ਨੌਜਵਾਨਾਂ ਲਈ ਕਾਲ ਬਣੇ ਹੋਏ ਹਨ । ਅਜਿਹਾ ਹੀ ਇਕ ਹਾਦਸਾ ਇਟਲੀ ਦੇ ਸ਼ਹਿਰ ਫੌਂਦੀ ਵਿਚ ਵਾਪਰਿਆ ਹੈ, ਜਿੱਥੇ ਇੱਕ ਨੌਜਵਾਨ ਹਰਭਿੰਦਰ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਬੀਤੇ ਦਿਨੀਂ ਸਾਈਕਲ 'ਤੇ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਸੀ, ਪਰ ਇਕ ਤੇਜ਼ ਰਫਤਾਰ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੀ ਬੀਤੇ ਦਿਨ ਹਸਪਤਾਲ’ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਭਾਰਤ ਨੇ ਚੀਨੀ ਇੰਜੀਨੀਅਰਾਂ ’ਤੇ ਲਗਾਈਆਂ ਵੀਜ਼ਾ ਪਾਬੰਦੀਆਂ, ਤਾਈਵਾਨੀ ਕੰਪਨੀਆਂ ਨੂੰ ਨੁਕਸਾਨ
ਮਿਲੀ ਜਾਣਕਾਰੀ ਅਨੁਸਾਰ ਹਰਭਿੰਦਰ ਸਿੰਘ ਸਪੁੱਤਰ ਮੰਗਲ ਸਿੰਘ ਜੋ ਕਿ ਪਿੰਡ ਮਹਿਤਾ ਚੌਕ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਤਕਰੀਬਨ ਤਿੰਨ ਕੁ ਸਾਲ ਪਹਿਲਾਂ ਕੰਮਕਾਰ ਦੀ ਭਾਲ ਵਿਚ ਇਟਲੀ ਆਇਆ ਸੀ। ਮ੍ਰਿਤਕ ਹਰਭਿੰਦਰ ਸਿੰਘ ਜਿਸ ਦਾ ਕਿ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ,ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਕੁ ਸਾਲ ਦੇ ਬੱਚੇ ਨੂੰ ਰੌਂਦੇ ਕੁਰਲਾਉਂਦੇ ਛੱਡ ਗਿਆ। ਇਸ ਮੰਦਭਾਗੀ ਘਟਨਾ ਨਾਲ ਭਾਈਚਾਰੇ ਵਿਚ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।
ਬ੍ਰਿਸਬੇਨ ਵਿਖੇ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਗਿਆ, ਭਾਸ਼ਾ ਦੀ ਹੋਂਦ ਨੂੰ ਕਾਇਮ ਰੱਖਣ 'ਤੇ ਦਿੱਤਾ ਜ਼ੋਰ
NEXT STORY