ਅਬੂਧਾਬੀ : ਸੰਯੁਕਤ ਅਰਬ ਅਮੀਰਾਤ ਦੇ ਸਿਹਤ ਮੰਤਰੀ ਅਬਦੁਲ ਰਹਿਮਾਨ ਬਿਨ ਮੁਹੰਮਦ ਅਲ ਓਵੈਸ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ। ਉਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਮੰਤਰੀ ਨੂੰ ਇਹ ਟੀਕਾ ਸਿਹਤ ਅਤੇ ਰੋਕਥਾਮ ਮੰਤਰਾਲਾ ਦੇ ਉਸ ਆਦੇਸ਼ ਦੇ ਬਾਅਦ ਲਗਾਇਆ ਗਿਆ ਹੈ, ਜਿਸ ਵਿਚ ਜ਼ਿਆਦਾ ਜੋਖ਼ਮ ਵਾਲੇ ਲੋਕਾਂ ਜਿਵੇਂ ਫਰੰਟਲਾਈਨ ਹੈਲਥ ਵਰਕਰਸ ਨੂੰ ਟੀਕਾ ਲਗਾਉਣ ਦੀ ਆਗਿਆ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਨੇ ਆਪਣਾ ਗਮਛਾ ਛੱਡਿਆ, ਕੰਗਣਾ ਨੇ ਮਾਸਕ
ਖਲੀਜ਼ ਟਾਈਮਜ਼ ਦੀ ਖ਼ਬਰ ਮੁਤਾਬਕ ਅਲ ਓਵੈਸ ਨੇ ਕਿਹਾ, 'ਦੇਸ਼ ਕਿਸੇ ਵੀ ਖ਼ਤਰੇ ਤੋਂ ਲੋਕਾਂ ਦੀ ਰੱਖਿਆ ਕਰਣਾ ਚਾਹੁੰਦਾ ਹੈ, ਜੋ ਉਨ੍ਹਾਂ ਦੇ ਕੰਮ ਦੀ ਪ੍ਰਕਿਰਤੀ ਕਾਰਨ ਹੋ ਸਕਦਾ ਹੈ।' ਉਨ੍ਹਾਂ ਅੱਗੇ ਕਿਹਾ, 'ਕਲੀਨਿਕਲ ਟਰਾਇਲ ਦੇ ਸਕਾਰਾਤਮਕ ਨਤੀਜੇ ਉਤਸ਼ਾਹਵਰਧਕ ਹਨ। ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ। ਇਹ ਉਨ੍ਹਾਂ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਕੂਲ ਹੈ ਜੋ ਲਾਈਸੈਂਸਿੰਗ ਪ੍ਰਕਿਰਿਆਵਾਂ ਦੀ ਤੇਜ਼ ਸਮੀਖਿਆ ਦੀ ਇਜਾਜ਼ਤ ਦਿੰਦੇ ਹਨ।'
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸ ਦਾ ਪੱਲਾ ਭਾਰੀ
ਇਸ ਤੋਂ ਪਹਿਲਾਂ ਨੈਸ਼ਨਲ ਕਲੀਨਿਕਲ ਕਮੇਟੀ ਫਾਰ ਕੋਵਿਡ-19 ਦੇ ਪ੍ਰਧਾਨ ਵੈਕਸੀਨ ਦੇ ਤੀਜੇ ਫੇਜ਼ ਦੀ ਮੁੱਖ ਜਾਂਚ ਕਰਤਾ ਡਾ. ਨਵਲ ਅਲ ਕਾਬੀ ਨੇ ਕਿਹਾ ਕਿ ਕਲੀਨਿਕਲ ਟਰਾਇਲ ਠੀਕ ਰਸਤੇ 'ਤੇ ਵੱਧ ਰਹੇ ਹਨ ਅਤੇ ਹੁਣ ਤੱਕ ਸਾਰੇ ਟੈਸਟ ਸਫ਼ਲ ਰਹੇ ਹਨ। ਉਨ੍ਹਾਂ ਕਿਹਾ, 'ਛੇ ਹਫ਼ਤੇ ਤੋਂ ਘੱਟ ਸਮੇਂ ਵਿਚ ਜਦੋਂ ਤੋਂ ਅਧਿਐਨ ਦੀ ਸ਼ੁਰੂਆਤ ਹੋਈ, 125 ਦੇਸ਼ਾਂ ਦੇ 31 ਹਜ਼ਾਰ ਵਾਲੰਟੀਅਰਸ ਕਲੀਨਿਕਲ ਟਰਾਇਲ ਵਿਚ ਸ਼ਾਮਲ ਹੋ ਚੁੱਕੇ ਹਨ। ਹੁਣ ਤੱਕ ਜੋ ਵੀ ਸਾਈਡ ਇਫੈਕਟ ਸਾਹਮਣੇ ਆਏ ਹਨ, ਉਹ ਬੇਹੱਦ ਹਲਕੇ ਸਨ। ਕੋਈ ਗੰਭੀਰ ਸਾਈਡ ਇਫੈਕਟ ਨਹੀਂ ਵਿਖਿਆ ਹੈ।
ਕੈਨੇਡਾ ਨੇ ਚੀਨ ਨੂੰ ਦਿੱਤਾ ਜ਼ਬਰਦਸਤ ਝਟਕਾ, ਮੁਕਤ ਵਪਾਰ ਤੋਂ ਖਿੱਚੇ ਹੱਥ
NEXT STORY