ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੌਰਾਨ ਹੋਣ ਵਾਲੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ਅੰਦਰ ਦਾਖ਼ਲ ਹੁੰਦੇ ਸਮੇਂ ਤਿੰਨ ਪੜਾਵੀ ਨੀਲੇ ਰੰਗ ਦੇ ਮਾਸਕ ਦੀ ਵਰਤੋਂ ਕਰਨ ਦਾ ਫ਼ੈਸਲਾ ਲਿਆ। ਕਈ ਲੋਕਾਂ ਨੂੰ ਹੈਰਾਨ ਕਰਦੇ ਹੋਏ ਉਨ੍ਹਾਂ ਗਰੀਬ ਆਦਮੀ ਦੀ ਵਰਤੋਂ ਲਈ ਢੁੱਕਵੇਂ 2 ਰੁਪਏ ਦੀ ਕੀਮਤ ਵਾਲੇ ਮਾਸਕ ਨੂੰ ਲਾਉਣ ਦਾ ਫ਼ੈਸਲਾ ਕੀਤਾ ਅਤੇ ਆਪਣੇ ਗਮਛੇ ਨੂੰ ਛੱਡ ਦਿੱਤਾ। ਗਮਛੇ ਬਾਰੇ ਬੀਤੇ ਸਮੇਂ 'ਚ ਉਨ੍ਹਾਂ ਵੱਖ-ਵੱਖ ਟੀ. ਵੀ. ਪ੍ਰੋਗਰਾਮਾਂ ਦੌਰਾਨ ਬਹੁਤ ਪ੍ਰਚਾਰ ਕੀਤਾ ਸੀ।
ਸੂਤਰਾਂ ਦੀ ਮੰਨੀਏ ਤਾਂ ਇਹ ਤਬਦੀਲੀ ਉਦੋਂ ਹੋਈ ਜਦੋਂ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਅਤੇ ਹੋਰਨਾਂ ਸਿਹਤ ਮਾਹਰਾਂ ਨੇ ਗਮਛੇ ਦੀ ਵਰਤੋਂ ਕਰਨ ਸਬੰਧੀ ਚੌਕਸ ਕੀਤਾ। ਇਸ ਪਿੱਛੋਂ ਮੋਦੀ ਨੇ ਸੰਸਦ ਮੈਂਬਰਾਂ, ਸਿਆਸਤਦਾਨਾਂ ਅਤੇ ਅਮੀਰਾਂ ਵੱਲੋਂ ਵਰਤੇ ਜਾਂਦੇ ਉੱਚ ਲਾਗਤ ਵਾਲੇ ਐੱਨ- 95 ਅਤੇ ਐੱਨ-99 ਮਾਸਕ ਦੀ ਬਜਾਏ ਉਕਤ ਨੀਲੇ ਰੰਗ ਦੇ ਮਾਸਕ ਨੂੰ ਅਪਣਾਉਣ ਦਾ ਬਦਲ ਚੁਣਿਆ। ਸ਼ਾਇਦ ਉਹ 2 ਰੁਪਏ ਦੀ ਲਾਗਤ ਨਾਲ ਬਣੇ ਨੀਲੇ ਰੰਗ ਦੇ ਮਾਸਕ ਰਾਹੀਂ ਆਪਣੇ ਆਪ ਨੂੰ ਗਰੀਬ ਆਦਮੀ ਨਾਲ ਜੋੜਨ ਦਾ ਇਕ ਹੋਰ ਸੰਕੇਤ ਭੇਜਣਾ ਚਾਹੁੰਦੇ ਸਨ।
ਦੂਜੇ ਪਾਸੇ ਕੰਗਣਾ ਰਣੌਤ ਨੇ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰਾਲਿਆਂ ਵਲੋਂ ਜਨਤਕ ਤੌਰ 'ਤੇ ਮਾਸਕ ਪਹਿਨਣ ਲਈ ਵਾਰ-ਵਾਰ ਜਾਰੀ ਕੀਤੀਆਂ ਗਈਆਂ ਸੇਧ ਲੀਹਾਂ ਨੂੰ ਨਜ਼ਰਅੰਦਾਜ਼ ਕੀਤਾ। ਜਦੋਂ ਉਸ ਨੇ ਆਪਣੇ ਮੁਲਾਜ਼ਮਾਂ ਅਤੇ ਕਮਾਂਡੋਜ਼ ਨਾਲ ਅੰਸ਼ਕ ਰੂਪ ਨਾਲ ਤੋੜੇ ਗਏ ਆਪਣੇ ਦਫਤਰ ਦਾ ਦੌਰਾ ਕੀਤਾ ਤਾਂ ਉਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਜਨਤਕ ਤੌਰ 'ਤੇ ਗੱਲਬਾਤ ਦੌਰਾਨ 6 ਫੁੱਟ ਦੀ ਦੂਰੀ ਬਣਾਈ ਰੱਖਣ ਦੀ ਵੀ ਕੰਗਣਾ ਨੇ ਪਾਲਣਾ ਨਹੀਂ ਕੀਤੀ। ਜਿਵੇਂ ਕਿ ਇਹ ਕਾਫੀ ਨਹੀਂ ਸੀ। ਇਸ 'ਝਾਂਸੀ ਕੀ ਰਾਣੀ' ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਦੌਰਾਨ ਵੀ ਕੋਰੋਨਾ ਦੇ ਨਿਰਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਮਾਸਕ ਨਹੀਂ ਲਾਇਆ ਸੀ। ਰਾਜਪਾਲ ਨੇ ਮਾਸਕ ਪਾਇਆ ਹੋਇਆ ਸੀ।
ਇਸ ਦੇ ਨਾਲ ਹੀ ਕੰਗਣਾ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੇ ਮੁਲਾਕਾਤ ਦੌਰਾਨ ਕੋਰੋਨਾ ਨਿਯਮਾਂ ਦੀ ਬਹੁਤ ਘੱਟ ਪਾਲਣਾ ਕੀਤੀ। ਬਿਹਾਰ ਦੇ ਇਕ ਆਈ.ਪੀ.ਐੱਸ. ਅਧਿਕਾਰੀ ਨੂੰ ਜਬਰੀ ਕੁਆਰੰਟਾਈਨ ਕਰਨ ਵਾਲੇ ਵਿਚਾਰੇ ਬੀ. ਐੱਮ. ਸੀ. ਨੇ ਇਸ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ।
ਕੋਰੋਨਾ ਕਹਿਰ, ਸੰਸਦ ਦਾ ਮਾਨਸੂਨ ਸੈਸ਼ਨ ਜਲਦ ਖ਼ਤਮ ਹੋਣ ਦੀ ਸੰਭਾਵਨਾ
NEXT STORY