ਦੁਬਈ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਵਿਚ ਦੁਨੀਆ ਭਰ ਦੇ ਡਾਕਟਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।ਇਸ ਦੌਰਾਨ ਕੋਰੋਨਾ ਨਾਲ ਸਿੱਧੀ ਜੰਗ ਲੜ ਰਹੀ ਭਾਰਤੀ ਮੂਲ ਦੀ ਇਕ ਮਹਿਲਾ ਡਾਕਟਰ ਨੂੰ ਦੁਬਈ ਪੁਲਸ ਕਰਮੀ ਨੇ ਸੈਲਿਊਟ ਕੀਤਾ। ਇਹ ਦੇਖ ਡਾਕਟਰ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਹੈਦਰਾਬਾਦ ਦੀ ਰਹਿਣ ਵਾਲੀ ਡਾਕਟਰ ਆਯਸ਼ਾ ਸੁਲਤਾਨਾ ਦੁਬਈ ਦੇ ਅਲ ਅਹਿਲੀ ਸਕ੍ਰੀਨਿੰਗ ਸੈਂਟਰ ਵਿਚ ਤਾਇਨਾਤ ਹੈ।
ਮੰਗਲਵਾਰ ਰਾਤ ਡਾਕਟਰ ਆਯਸ਼ਾ ਕੰਮ ਖਤਮ ਕਰ ਕੇ ਦੁਬਈ ਸ਼ਾਰਜਹਾਂ ਹਾਈਵੇਅ ਤੋਂ ਘਰ ਪਰਤ ਰਹੀ ਸੀ। ਉਦੋਂ ਪੁਲਸ ਨੇ ਉਹਨਾਂ ਦੀ ਗੱਡੀ ਨੂੰ ਰੋਕਿਆ। ਪੁਲਸ ਨੇ ਡਾਕਟਰ ਆਯਸ਼ਾ ਕੋਲੋਂ ਕਾਗਜ਼ਾਤ ਮੰਗਣ ਦੀ ਬਜਾਏ ਮਹਾਮਾਰੀ ਦੌਰਾਨ ਆਪਣੀ ਜਾਨ ਖਤਰੇ ਵਿਚ ਪਾ ਕੇ ਉਹਨਾਂ ਦੇ ਕੰਮ ਲਈ ਉਹਨਾਂ ਨੂੰ ਸੈਲਿਊਟ ਕੀਤਾ। ਇਹ ਦੇਖ ਆਯਸ਼ਾ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ।
ਆਯਸ਼ਾ ਨੇ ਕਹੀ ਇਹ ਗੱਲ
ਹੈਦਰਾਬਾਦ ਦੀ ਰਹਿਣ ਵਾਲੀ ਡਾਕਟਰ ਆਯਸ਼ਾ ਦੱਸਦੀ ਹੈ ਕਿ ਜਦੋਂ ਪੁਲਸ ਨੇ ਮੈਨੂੰ ਰੋਕਿਆ ਤਾਂ ਪਹਿਲਾਂ ਮੈਂ ਘਬਰਾ ਗਈ ਸੀ। ਉਹ ਗੱਡੀ ਦੇ ਕਾਗਜ਼ਾਤ ਦੇ ਨਾਲ ਕਰਫਿਊ ਪਾਸ ਅਤੇ ਵਰਕ ਪਰਮਿਟ ਦਿਖਾਉਣ ਦੀ ਤਿਆਰੀ ਕਰ ਰਹੀ ਸੀ। ਉਦੋਂ ਬਾਹਰ ਖੜ੍ਹੇ ਪੁਲਸ ਕਰਮੀ ਨੇ ਉਹਨਾਂ ਨੂੰ ਸੈਲਿਊਟ ਕੀਤਾ। ਇਹ ਦੇਖ ਆਯਸ਼ਾ ਭਾਵੁਕ ਹੋ ਗਈ ਅਤੇ ਰੋਣ ਲੱਗੀ। ਉਹ ਦੱਸਦੀ ਹੈ ਕਿ ਜਦੋਂ ਮੇਰੇ ਨਾਲ ਅਜਿਹਾ ਹੋਇਆ ਤਾਂ ਕੰਮ ਦੇ ਬੋਝ ਨਾਲ ਜਿਹੜੀ ਥਕਾਵਟ ਮੈਨੂੰ ਹੋਈ ਸੀ ਉਹ ਪੂਰੀ ਤਰ੍ਹਾਂ ਠੀਕ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਨੇ ਭਾਰਤੀਆਂ ਸਮੇਤ ਵਿਦੇਸ਼ੀ ਸਿਹਤ ਪੇਸ਼ੇਵਰਾਂ ਦੀ ਬਿਨਾਂ ਫੀਸ ਵੀਜ਼ਾ ਮਿਆਦ ਵਧਾ
ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ
ਡਾਕਟਰ ਆਯਸ਼ਾ ਨੇ ਟਵੀਟ ਕੀਤਾ,''ਯੂ.ਏ.ਈ. ਦੀ ਨਾਗਰਿਕ ਬਣਨ ਦੇ ਬਾਅਦ ਤੋਂ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਦਿਨ ਹੈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਥੋਂ ਦੇ ਲੋਕਾਂ ਲਈ ਕੰਮ ਕਰ ਰਹੀ ਹਾਂ। ਉਹ ਕਹਿੰਦੀ ਹੈ ਕਿ ਮੈਂ ਉਸ ਪੁਲਸ ਕਰਮੀ ਨੂੰ ਪਛਾਣ ਨਹੀਂ ਸਕੀ ਕਿਉਂਕਿ ਉਹਨਾਂ ਨੇ ਮਾਸਕ ਪਾਇਆ ਹੋਇਆ ਸੀ ਪਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ।''
ਦੱਖਣੀ ਅਫਰੀਕਾ ਵਿਚ ਲਾਕਡਾਊਨ 'ਚ ਢਿੱਲ ਤੋਂ ਪਹਿਲਾਂ ਵਧੇ ਕੋਰੋਨਾ ਵਾਇਰਸ ਦੇ ਮਾਮਲੇ
NEXT STORY