ਜੋਹਾਨਸਬਰਗ- ਦੱਖਣੀ ਅਫਰੀਕਾ ਵਿਚ ਲਾਕਡਾਊਨ ਵਿਚ ਢਿੱਲ ਦੇਣ ਤੋਂ ਇਕ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੇ 354 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਖਣੀ ਅਫਰੀਕਾ ਵਿਚ 24 ਘੰਟਿਆਂ ਦੇ ਅੰਦਰ-ਅੰਦਰ ਬੇਹੱਦ ਤੇਜ਼ੀ ਨਾਲ ਵਾਇਰਸ ਫੈਲਿਆ, ਜੋ ਹੈਰਾਨ ਕਰਨ ਵਾਲਾ ਮਾਮਲਾ ਹੈ।
ਸਿਹਤ ਮੰਤਰੀ ਜਵੇਲੀ ਮਖਿਜ਼ੇ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ਦੇ ਪ੍ਰਤੀ ਦਿਨ 73 ਫੀਸਦੀ ਦੀ ਦਰ ਨਾਲ ਵਾਧਾ ਹੋਣ ਨਾਲ ਇੱਥੇ ਕੁੱਲ ਮਾਮਲੇ 5,350 ਹੋ ਗਏ ਹਨ। ਰਾਤ ਭਰ ਵਿਚ ਨੂੰ 10 ਪੀੜਤ ਵਿਅਕਤੀਆਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 103 ਹੋ ਗਈ ਹੈ।
ਹਾਲਾਂਕਿ, ਸਿਹਤ ਵਿਭਾਗ ਨੇ ਕਿਹਾ ਹੈ ਕਿ ਵਾਇਰਸ ਵਧਣ ਦੇ ਕਾਰਨਾਂ ਬਾਰੇ ਵਧੇਰੇ ਜਾਂਚ ਕੀਤੀ ਜਾਵੇ। ਵਿਭਾਗ ਨੇ ਇੱਕ ਬਿਆਨ ਵਿਚ ਕਿਹਾ ਕਿ ਕੁੱਲ 1,97,127 ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਪਿਛਲੇ 24 ਘੰਟਿਆਂ ਵਿੱਚ 11,630 ਨਮੂਨਿਆਂ ਦੀ ਜਾਂਚ ਹੋਈ ਹੈ। ਪੱਛਮੀ ਕੇਪ ਸੂਬੇ ਵਿਚ ਇੱਕ ਦਿਨ ਵਿਚ ਵਾਇਰਸ ਦੇ ਦੋਗੁਣਾ ਮਾਮਲੇ ਵਧੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਦੱਖਣੀ ਅਫਰੀਕਾ ਵਿਚ ਦੇਸ਼ ਵਿਆਪੀ ਲਾਕਡਾਊਨ 30 ਅਪ੍ਰੈਲ ਨੂੰ ਖਤਮ ਹੋਵੇਗਾ। ਇਕ ਮਈ ਤੋਂ ਇੱਥੇ ਚੌਥੇ ਪੜਾਅ ਦਾ ਲਾਕਡਾਊਨ ਲਾਗੂ ਹੋਵੇਗਾ।
ਸੀਰੀਆ ਦੇ ਸ਼ਰਣਾਰਥੀ ਕੈਂਪਾਂ ਵਿਚ ਹੋ ਰਿਹਾ ਆਈਸੋਲੇਸ਼ਨ ਖੇਤਰ ਦਾ ਨਿਰਮਾਣ
NEXT STORY