ਸੰਯੁਕਤ ਰਾਸ਼ਟਰ (ਭਾਸ਼ਾ)— ਭਾਰਤ, ਜਰਮਨੀ, ਬ੍ਰਾਜ਼ੀਲ ਤੇ ਜਾਪਾਨ ਜਿਹੇ ਦੇਸ਼ਾਂ ਨੂੰ ਮੌਜੂਦਾ ਹਕੀਕਤਾਂ ਉੱਤੇ ਬਿਹਤਰ ਤਰੀਕੇ ਨਾਲ ਪ੍ਰਤੀਕਿਰਿਆ ਦੇਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਵਿਚ ਸਥਾਈ ਮੈਂਬਰਸ਼ਿਪ ਦੇਣ ਦੀ ਬਹੁਤ ਲੋੜ ਹੈ। ਸੰਯੁਕਤ ਰਾਸ਼ਟਰ ਵਿਚ ਫਰਾਂਸ ਦੇ ਦੂਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਮਹੱਤਵਪੂਰਣ ਸੰਸਥਾ ਵਿਚ ਇਨ੍ਹਾਂ ਪ੍ਰਮੁੱਖ ਮੈਂਬਰਾਂ ਨੂੰ ਸ਼ਾਮਲ ਕਰਨਾ ਫਰਾਂਸ ਦੀਆਂ ਰਣਨੀਤਕ ਤਰਜੀਹਾਂ ਵਿਚ ਸ਼ਾਮਲ ਹੈ।
ਸੰਯੁਕਤ ਰਾਸ਼ਟਰ ਵਿਚ ਫਰਾਂਸ ਦੇ ਸਥਾਈ ਪ੍ਰਤੀਨਿਧੀ ਫ੍ਰਾਂਕੋਇਸ ਡੇਲਾਤਰੇ ਨੇ ਪਿਛਲੇ ਹਫਤੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਨੀਤੀ ਦੇ ਲਿਹਾਜ ਨਾਲ ਫਰਾਂਸ ਅਤੇ ਜਰਮਨੀ ਦੀ ਨੀਤੀ ਮਜ਼ਬੂਤ ਹੈ ਜੋ ਸੁਰੱਖਿਆ ਪਰੀਸ਼ਦ ਨੂੰ ਵਿਸਥਾਰ ਦੇਣ ਦੇ ਨਾਲ ਕੰਮ ਕਰਨ ਅਤੇ ਉਸ ਗੱਲਬਾਤ ਵਿਚ ਸਫਲ ਹੋਣ ਨਾਲ ਜੁੜੀ ਹੈ ਜਿਸ ਨਾਲ ਸੁਰੱਖਿਆ ਪਰੀਸ਼ਦ ਦਾ ਦਾਇਰਾ ਵਧੇ। ਇਸ ਸਬੰਧੀ ਕੋਈ ਸਵਾਲ ਹੀ ਨਹੀਂ ਉੱਠਦਾ।''
ਅਪ੍ਰੈਲ ਲਈ ਸੰਯੁਕਤ ਰਾਸ਼ਟਰ ਵਿਚ ਜਰਮਨੀ ਦੀ ਪ੍ਰਧਾਨਗੀ ਦੇ ਅਖੀਰ ਵਿਚ ਸੰਯੁਕਤ ਰਾਸ਼ਟਰ ਵਿਚ ਜਰਮਨੀ ਦੇ ਦੂਤ ਕ੍ਰਿਸਟੋਫ ਹਿਊਸਗਨ ਨਾਲ ਬੋਲਦਿਆਂ ਹੋਏ ਡੇਲਾਤਰੇ ਨੇ ਜ਼ੋਰ ਦਿੱਤਾ ਕਿ ਫਰਾਂਸ ਮੰਨਦਾ ਹੈ,''ਜਰਮਨੀ, ਜਾਪਾਨ, ਭਾਰਤ, ਬ੍ਰਾਜ਼ੀਲ ਅਤੇ ਵਿਸ਼ੇਸ਼ ਰੂਪ ਨਾਲ ਅਫਰੀਕਾ ਦੀ ਉਚਿਤ ਨੁਮਾਇੰਦਗੀ ਸੁਰੱਖਿਆ ਪਰੀਸ਼ਦ ਵਿਚ ਨਿਰਪੱਖ ਨੁਮਾਇੰਦਗੀ ਦੀ ਦਿਸ਼ਾ ਵਿਚ ਬਹੁਤ ਜ਼ਰੂਰੀ ਹੈ। ਇਹ ਸਾਡੇ ਲਈ ਤਰਜੀਹ ਦਾ ਮਾਮਲਾ ਹੈ।'' ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਫਰਾਂਸ ਦਾ ਮੰਨਣਾ ਹੈ ਕਿ ਕੁਝ ਪ੍ਰਮੁੱਖ ਮੈਂਬਰਾਂ ਨੂੰ ਜੋੜਨ ਦੇ ਨਾਲ ਸੁਰੱਖਿਆ ਪਰੀਸ਼ਦ ਨੂੰ ਵੱਡਾ ਬਣਾਉਣਾ ਸਾਡੀਆਂ ਰਣਨੀਤਕ ਤਰਜੀਰਾਂ ਵਿਚੋਂ ਇਕ ਹੈ।
UN ਵੱਲੋਂ ਸਨਮਾਨਿਤ 115 ਸ਼ਾਂਤੀ ਰੱਖਿਅਕਾਂ 'ਚ ਦੋ ਭਾਰਤੀ ਵੀ ਸ਼ਾਮਲ
NEXT STORY