ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਨੇ ਕਿਹਾ ਕਿ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੂੰ ਅੱਤਵਾਦ ਦੇ ਦੋਸ਼ਾਂ 'ਤੇ ਦਿੱਤੀ ਗਈ ਸਜ਼ਾ ਅਸਪੱਸ਼ਟ ਕਾਨੂੰਨਾਂ 'ਤੇ ਆਧਾਰਿਤ ਸੀ ਅਤੇ ਇਸ 'ਚ ਗੰਭੀਰ ਖਾਮੀਆਂ ਸਨ। ਦੇਸ਼ ਦੇ ਪਹਿਲੇ ਲੋਕਤੰਤਰੀ ਰੂਪ ਨਾਲ ਚੁਣੇ ਗਏ ਨੇਤਾ ਨਸ਼ੀਦ (50) ਨੂੰ ਆਪਣੇ ਕਾਰਜਕਾਲ ਦੌਰਾਨ ਮਾਰਚ 2015 'ਚ ਅੱਤਵਾਦ ਦੇ ਦੋਸ਼ਾਂ 'ਚ 13 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ।
ਕਮੇਟੀ ਨੇ 4 ਅਪ੍ਰੈਲ ਨੂੰ ਦਿੱਤੇ ਆਪਣੇ ਫੈਸਲੇ 'ਚ ਕਿਹਾ ਕਿ ਜਿਸ ਨਿਆਂਇਕ ਪ੍ਰਕਿਰਿਆ ਤਹਿਤ ਨਸ਼ੀਦ ਨੂੰ ਸਜ਼ਾ ਦਿੱਤੀ ਗਈ, ਉਹ ਅਸਪੱਸ਼ਟ ਕਾਨੂੰਨ 'ਤੇ ਆਧਾਰਿਤ ਸੀ। ਉਸ 'ਚ ਗੰਭੀਰ ਖਾਮੀਆਂ ਹਨ ਅਤੇ ਇਸ 'ਚ ਨਿਰਪੱਖ ਮੁਕੱਦਮੇ ਦੇ ਉਨ੍ਹਾਂ ਦੇ ਅਧਿਕਾਰ ਦਾ ਉਲੰਘਣ ਕੀਤਾ ਗਿਆ ਹੈ। ਕਮੇਟੀ ਦੇ ਇਸ ਫੈਸਲੇ ਨੂੰ ਕੱਲ ਜਨਤਕ ਕੀਤਾ ਗਿਆ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦੀ ਮੈਂਬਰ ਸਾਰਾ ਕਲੀਵਲੈਂਡ ਨੇ ਕਿਹਾ,''ਸਿਰਫ ਅਸਾਧਾਰਣ ਸਥਿਤੀਆਂ ਅਤੇ ਕੁੱਝ ਸਥਿਤੀਆਂ 'ਚ ਹੀ ਰਾਜਨੀਤਕ ਅਧਿਕਾਰਾਂ ਨੂੰ ਰੱਦ ਜਾਂ ਸੀਮਤ ਕੀਤਾ ਜਾ ਸਕਦਾ ਹੈ।'' ਕਮੇਟੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਸ ਫੈਸਲੇ 'ਚ ਸੁਧਾਰ ਕਰਨਾ ਮਾਲਦੀਵ ਦੀ ਜ਼ਿੰਮੇਵਾਰੀ ਹੈ।
ਗ੍ਰੇਵਜ਼ੈਂਡ ਨਗਰ ਕੀਰਤਨ ਦੌਰਾਨ ਹਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਸਜਾਈ ਦਸਤਾਰ
NEXT STORY