ਵਾਸ਼ਿੰਗਟਨ (ਬਿਊਰੋ): ਪੂਰਾ ਵਿਸ਼ਵ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ ਦਾ ਅੰਕੜਾ ਪਾਰ ਕਰ ਗਈ ਹੈ ਅਤੇ 29 ਲੱਖ 21 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ।ਚੰਗੀ ਗੱਲ ਇਹ ਵੀ ਹੈ ਕਿ 8 ਲੱਖ 36 ਹਜ਼ਾਰ ਲੋਕ ਠੀਕ ਵੀ ਹੋਏ ਹਨ। ਉੱਧਰ ਅਮਰੀਕਾ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਮਰੀਕਾ ਵਿਚ ਇਕ ਵਾਰ ਫਿਰ ਇਕ ਦਿਨ ਵਿਚ 2000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਜੌਨਸ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਇੱਥੇ ਪਿਛਲੇ 24 ਘੰਟਿਆਂ ਵਿਚ 2,494 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 54 ਹਜ਼ਾਰ ਤੋਂ ਵਧੇਰੇ ਹੋ ਗਿਆਹੈ।ਇੱਥੇ ਇਨਫੈਕਟਿਡਾਂ ਦੀ ਗਿਣਤੀ 960,896 ਹੋ ਚੁੱਕੀ ਹੈ।
ਇਟਲੀ ਦੂਜਾ ਸਭ ਤੋਂ ਪ੍ਰਭਾਵਿਤ ਦੂਜਾ ਦੇਸ਼
ਇਟਲੀ ਕੋਵਿਡ-19 ਨਾਲ ਸਭ ਤੋਂ ਪ੍ਰਭਾਵਿਤ ਦੂਜਾ ਦੇਸ਼ ਹੈ। ਇੱਥੇ 26,384 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,95,351 ਲੋਕ ਇਨਫੈਕਟਿਡ ਹਨ। ਇਟਲੀ ਵਿਚ 63,120 ਲੋਕ ਇਸ ਬੀਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ।
ਸਪੇਨ 'ਚ 22 ਹਜ਼ਾਰ ਤੋਂ ਵੱਧ ਮੌਤਾਂ
ਇਸੇ ਤਰ੍ਹਾਂ ਸਪੇਨ ਵਿਚ 2,23,759 ਲੋਕ ਇਨਫੈਕਟਿਡ ਹੋਏ ਹਨ। ਜਿਹਨਾਂ ਵਿਚੋਂ 22,902 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਰਾਂਸ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ 22,729 ਲੋਕਾਂ ਦੀ ਜਾਨ ਚਲੀ ਗਈ ਹੈ। ਇੱਥੇ ਕੁੱਲ 1,59,952 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਬ੍ਰਿਟੇਨ 'ਚ ਮ੍ਰਿਤਕਾਂ ਦੀ ਗਿਣਤੀ 20 ਹਜ਼ਾਰ ਦੇ ਪਾਰ
ਬ੍ਰਿਟੇਨ ਵਿਚ ਬੀਤੇ 24 ਘੰਟਿਆਂ ਵਿਚ 813 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ 20,380 ਹੋ ਚੁੱਕੀ ਹੈ।ਇੱਥੇ ਕੁੱਲ 1,49,554 ਲੋਕ ਇਨਫੈਕਟਿਡ ਹੋਏ ਹਨ। ਚੀਨ ਵਿਚ ਜਿੱਥੇ ਦਸੰਬਰ ਵਿਚ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਉੱਥੇ 4,636 ਲੋਕਾਂ ਦੀ ਮੌਤ ਹੋਈ ਹੈ ਅਤੇ 83,901 ਲੋਕ ਇਨਫੈਕਟਿਡ ਹਨ।
ਕੋਰੋਨਾ ਨਾਲ ਜੰਗ ਲੜ ਰਹੀ ਹੈ ਪੂਰੀ ਦੁਨੀਆ ਪਰ ਮਿਜ਼ਾਇਲ ਪ੍ਰੀਖਣ 'ਚ ਲੱਗਾ ਪਾਕਿਸਤਾਨ
NEXT STORY