ਵਾਸ਼ਿੰਗਟਨ (ਬਿਊਰੋ)— ਅੱਜ ਯੂਨੀਇਡਟ ਨੈਸ਼ਨਜ ਜਨਰਲ ਅਸੈਂਬਲੀ (UNGA) ਵਿਚ ਭਾਰਤ ਅਤੇ ਪਾਕਿਸਤਾਨ ਲਈ ਮਹੱਤਵਪੂਰਨ ਦਿਨ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਯੂ.ਐੱਨ.ਜੀ.ਏ. ਵਿਚ ਸੰਬੋਧਿਤ ਕਰਨਗੇ। ਮੋਦੀ ਦੇ ਸੰਬੋਧਨ ਦੇ ਬਾਅਦ ਹੀ ਇਮਰਾਨ ਖਾਨ ਦਾ ਸੰਬੋਧਨ ਹੈ। ਆਪਣੇ ਸੰਬੋਧਨ ਤੋਂ ਪਹਿਲਾਂ ਇਮਰਾਨ ਨੇ ਇਕ ਵਾਰ ਫਿਰ ਕਸ਼ਮੀਰ ਰਾਗ ਗਾਇਆ ਹੈ ਅਤੇ ਕਿਹਾ ਹੈ ਕਿ ਉਹ ਸਿਰਫ ਜੰਮੂ-ਕਸ਼ਮੀਰ ਦਾ ਮਾਮਲਾ ਚੁੱਕਣ ਲਈ ਹੀ ਇੱਥੇ ਆਏ ਹਨ।
ਹੈਰਾਨੀ ਦੀ ਗੱਲ ਹੈ ਕਿ ਸੰਬੋਧਨ ਤੋਂ ਪਹਿਲਾਂ ਹੀ ਇਮਰਾਨ ਨੇ ਹਥਿਆਰ ਸੁੱਟ ਦਿੱਤੇ ਹਨ ਅਤੇ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਬੋਲਣ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਇਮਰਾਨ ਨੇ ਕਿਹਾ,''ਮੈਨੂੰ ਪਤਾ ਹੈ ਕਿ ਸੰਯੁਕਤ ਰਾਸ਼ਟਰ ਵਿਚ ਮੇਰੇ ਵੱਲੋਂ ਜੰਮੂ-ਕਸ਼ਮੀਰ 'ਤੇ ਭਾਸ਼ਣ ਦੇਣ ਦਾ ਕੁਝ ਅਸਰ ਨਹੀਂ ਹੋਵੇਗਾ, ਖਾਸ ਕਰ ਕੇ ਆਉਣ ਵਾਲੇ ਦਿਨਾਂ ਵਿਚ ਪਰ ਉਹ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ਦਾ ਮਾਮਲਾ ਪੂਰੀ ਦੁਨੀਆ ਸੁਣੇ।''
ਇਮਰਾਨ ਦੇ ਬਿਆਨ ਨਾਲ ਸਾਫ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਮੰਚ 'ਤੇ ਕਸ਼ਮੀਰ ਦਾ ਮਾਮਲਾ ਜ਼ਰੂਰ ਚੁੱਕਣਗੇ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਆਸ ਨਜ਼ਰ ਨਹੀਂ ਆਉਂਦੀ। ਗੌਰਤਲਬ ਹੈ ਕਿ ਸਾਲ 2014 ਦੇ ਬਾਅਦ ਯੂ.ਐੱਨ.ਜੀ.ਏ. ਵਿਚ ਮੋਦੀ ਦਾ ਇਹ ਦੂਜਾ ਸੰਬੋਧਨ ਹੈ। ਜਦਕਿ ਇਮਰਾਨ ਦਾ ਪਹਿਲਾ ਸੰਬੋਧਨ ਹੈ। ਪਿਛਲੇ ਸਾਲ ਉਨ੍ਹਾਂ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸੰਬੋਧਨ ਲਈ ਭੇਜਿਆ ਸੀ। ਸੂਤਰਾਂ ਮੁਤਾਬਕ ਇਮਰਾਨ ਦੇ ਸੰਬੋਧਨ ਦੇ ਬਾਅਦ ਭਾਰਤ ਆਪਣੇ 'ਰਾਈਟ ਟੂ ਰਿਪਲਾਈ' ਦੀ ਵਰਤੋਂ ਕਰ ਕੇ ਪਾਕਿਸਤਾਨ ਨੂੰ ਜਵਾਬ ਦੇ ਸਕਦਾ ਹੈ। ਇਹ ਗੱਲ ਤੈਅ ਹੈ ਕਿ ਇਮਰਾਨ ਦਾ ਪੂਰਾ ਫੋਕਸ ਕਸ਼ਮੀਰ 'ਤੇ ਹੀ ਹੋਵੇਗਾ।
ਜੈਸ਼ੰਕਰ ਦੇ ਰਹਿੰਦੇ ਬੈਠਕ 'ਚ ਨਹੀਂ ਪਹੁੰਚੇ ਕੁਰੈਸ਼ੀ, ਬਾਅਦ 'ਚ ਕੀਤਾ ਇਹ ਐਲਾਨ
NEXT STORY