ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਤਣਾਅ ਦੇ ਕਾਰਨ ਵਪਾਰ ਯੁੱਧ ਵਿਚ ਹੁਆਵੇਈ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਜੇਕਰ ਅਸੀਂ ਕੋਈ ਸੌਦਾ ਕਰਦੇ ਹਾਂ ਤਾਂ ਮੈਂ ਕਲਪਨਾ ਕਰ ਸਕਦਾ ਹਾਂ ਕਿ ਹੁਆਵੇਈ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹੋ ਸਕਦੀ ਹੈ.... ਮੈਂ ਸੋਚਦਾ ਹਾਂ ਕਿ ਇਸ ਦੇ ਚੰਗੇ ਆਸਾਰ ਹਨ।' ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦ੍ਰਿਸ਼ਟੀਕੋਣ ਨਾਲ ਹੁਆਵੇਈ ਦੇ ਬਾਰੇ ਚਿੰਤਤ ਹਾਂ। ਜ਼ਿਕਰਯੋਗ ਹੈ ਕਿ ਟਰੰਪ ਦੇ ਇਕ ਆਦੇਸ਼ ਦੇ ਬਾਅਦ 16 ਮਈ ਨੂੰ ਹੁਆਵੇਈ ਅਤੇ ਉਸਦੀਆਂ 70 ਸਹਿਯੋਗੀ ਕੰਪਨੀਆਂ ਨੂੰ ਅਮਰੀਕਾ ਨੇ ਕਾਲੀ ਸੂਚੀ ਵਿਚ ਪਾ ਕੇ ਦੇਸ਼ 'ਚ ਉਨ੍ਹਾਂ ਦੀਆਂ ਗਤੀਵਿਧਿਆਂ ਨੂੰ ਪ੍ਰਤਿਬੰਧਿਤ ਕਰ ਦਿੱਤਾ ਗਿਆ ਸੀ। ਇਸ ਆਦੇਸ਼ ਦੇ ਬਾਅਦ ਅਮਰੀਕੀ ਕੰਪਨੀਆਂ ਨੂੰ ਦੂਰਸੰਚਾਰ ਕੰਪਨੀਆਂ ਦੇ ਨਾਲ ਵਪਾਰ ਕਰਨ ਦੀ ਮਨਜ਼ੂਰੀ ਲੈਣਾ ਲਾਜ਼ਮੀ ਹੋਵੇਗਾ। ਪਿਛਲੇ ਸਾਲ ਆਸਟ੍ਰੇਲੀਆ ,ਜਾਪਾਨ, ਨਿਊਜ਼ੀਲੈਂਡ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨ ਦੀ ਹੁਆਵੇਈ ਕੰਪਨੀ 'ਤੇ ਸਾਜ਼ੋ-ਸਮਾਨ ਦੇ ਜ਼ਰੀਏ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਕੰਪਨੀ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਇਸ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦੇ ਕਾਰਨ ਕੰਪਨੀ ਨੂੰ ਸਰਕਾਰੀ ਸਮਝੌਤਿਆਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਡੋਨਾਲਡ ਟਰੰਪ ਨੇ ਦਿੱਤੀ ਮੋਦੀ ਨੂੰ ਵਧਾਈ, ਕਿਹਾ-ਭਾਰਤ-ਅਮਰੀਕਾ ਲਈ ਵਧੀਆ
NEXT STORY