ਪੇਸ਼ਾਵਰ (ਏਜੰਸੀ)- ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਵਿੱਚ ਵਿਘਨ ਪਾਉਣ ਲਈ ਅਣਪਛਾਤੇ ਬੰਦੂਕਧਾਰੀਆਂ ਨੇ ਉੱਤਰ-ਪੱਛਮੀ ਪਾਕਿਸਤਾਨ ਦੇ ਕੁਰਮ ਜ਼ਿਲ੍ਹੇ ਵਿੱਚ ਤੇਲ ਟੈਂਕਰਾਂ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਸੋਮਵਾਰ ਨੂੰ ਬੰਦੂਕਧਾਰੀਆਂ ਨੇ ਬਾਗਾਨ ਖੇਤਰ ਵਿੱਚ ਵਾਹਨਾਂ ਦੇ ਕਾਫਲੇ 'ਤੇ ਗੋਲੀਬਾਰੀ ਕੀਤੀ। ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ। ਟੈਂਕਰ ਬਾਅਦ ਵਿੱਚ ਜ਼ਿਲ੍ਹੇ ਦੇ ਅਲੀਜ਼ਈ ਖੇਤਰ ਵਿੱਚ ਪਹੁੰਚ ਗਏ। ਪੁਲਸ ਨੇ ਦੱਸਿਆ ਕਿ ਜਦੋਂ ਟੈਂਕਰਾਂ ਦਾ ਕਾਫਲਾ ਪੁਲਸ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਬਾਗਾਨ ਬਾਜ਼ਾਰ ਪਹੁੰਚਿਆ ਤਾਂ ਬਦਮਾਸ਼ਾਂ ਨੇ ਨੇੜਲੇ ਤਾਲੂ ਕੁੰਜ ਇਲਾਕੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਨਵੀਂ ਗੱਡੀ ਦੀ ਖਰੀਦ ’ਤੇ ਮਿਲੇਗੀ 50% ਦੀ ਟੈਕਸ ਛੋਟ, ਟ੍ਰਾਂਸਪੋਰਟ ਮੰਤਰਾਲਾ ਨੇ ਜਾਰੀ ਕੀਤਾ ਮਤਾ
ਅਧਿਕਾਰੀਆਂ ਨੇ ਦੱਸਿਆ ਕਿ 3 ਕਾਫ਼ਲਿਆਂ ਨੇ ਹਾਂਗੂ ਜ਼ਿਲ੍ਹੇ ਦੇ ਥਾਲ ਖੇਤਰ ਤੋਂ ਕੁਰਮ ਤੱਕ ਭੋਜਨ ਅਤੇ ਹੋਰ ਜ਼ਰੂਰੀ ਵਸਤੂਆਂ ਪਹੁੰਚਾਈਆਂ। ਉਨ੍ਹਾਂ ਕਿਹਾ ਕਿ ਪਹਿਲੇ ਕਾਫਲੇ ਵਿੱਚ 62 ਵਾਹਨ ਸਨ, ਜਦੋਂਕਿ ਦੂਜੇ ਵਿੱਚ 58 ਵੱਡੇ ਮਾਲਵਾਹਕ ਟਰੱਕ ਸਨ। ਅਧਿਕਾਰੀਆਂ ਨੇ ਦੱਸਿਆ ਕਿ 5 ਟੈਂਕਰਾਂ ਸਮੇਤ ਤੀਜੇ ਕਾਫਲੇ ਨੇ ਰਸਤੇ ਬੰਦ ਹੋਣ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਸਫਲਤਾਪੂਰਵਕ ਪੈਟਰੋਲੀਅਮ ਉਤਪਾਦਾਂ ਨੂੰ ਕੁਰਮ ਪਹੁੰਚਾਇਆ। 'ਅਮਨ' ਜਿਰਗਾ ਦੇ ਮੈਂਬਰਾਂ ਨੇ ਕਿਹਾ ਕਿ ਉਹ ਸ਼ਾਂਤੀ ਸਮਝੌਤੇ ਦੀਆਂ ਹਾਲੀਆ ਉਲੰਘਣਾਵਾਂ, ਖਾਸ ਕਰਕੇ ਬਾਗਜਾ ਵਿੱਚ ਤੇਲ ਟੈਂਕਰਾਂ 'ਤੇ ਗੋਲੀਬਾਰੀ ਬਾਰੇ ਚਰਚਾ ਕਰਨਗੇ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਦਾ ਰਸਤਾ ਤਿਆਰ ਕਰਨਗੇ। ਇਲਾਕੇ ਦੇ ਸੂਬਾਈ ਅਸੈਂਬਲੀ ਮੈਂਬਰ ਅਲੀ ਹਾਦੀ ਇਰਫਾਨੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੁਝ ਸਵਾਰਥੀ ਤੱਤ ਕੁਰਮ ਵਿੱਚ ਅਸ਼ਾਂਤੀ ਪੈਦਾ ਕਰਨ 'ਤੇ ਤੁਲੇ ਹੋਏ ਹਨ। ਇਰਫਾਨੀ ਨੇ ਕਿਹਾ ਕਿ ਉਹ ਮੰਗਲਵਾਰ ਨੂੰ 'ਅਮਨ' ਜਿਰਗਾ ਵਿੱਚ ਇਸ ਮੁੱਦੇ ਨੂੰ ਉਠਾਉਣਗੇ ਅਤੇ ਜਿਰਗਾ ਅਤੇ ਸਰਕਾਰ ਨੂੰ ਸ਼ਾਂਤੀ ਸਮਝੌਤੇ ਦੀਆਂ ਵਾਰ-ਵਾਰ ਹੋ ਰਹੀਆਂ ਉਲੰਘਣਾਵਾਂ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਅਪੀਲ ਕਰਨਗੇ।
ਇਹ ਵੀ ਪੜ੍ਹੋ: ਨਿਊਯਾਰਕ ਦੇ ਗੁਰਦੁਆਰਿਆਂ 'ਚ ਨਹੀਂ ਹੋਈ ਕੋਈ ਛਾਪੇਮਾਰੀ, ਸਿੱਖ ਭਾਈਚਾਰੇ ਦੇ ਆਗੂਆਂ ਨੇ ਖਬਰਾਂ ਦਾ ਕੀਤਾ ਖੰਡਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੈਸ਼ੰਕਰ ਨੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ, ਭਾਈਵਾਲੀ ਅੱਗੇ ਵਧਾਉਣ 'ਤੇ ਚਰਚਾ
NEXT STORY