ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਅਰਥਵਿਵਸਥਾ ਇਕ ਵਾਰ ਮੁੜ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਅਤੇ ਇਸ ਨੂੰ ਉਭਾਰਨ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਇਹ ਗੱਲ ਕਹੀ ਹੈ।
ਯੇਲੇਨ ਨੇ ਇਸ ਦੇ ਨਾਲ ਹੀ ਕਿਹਾ ਕਿ ਜੇ ਇਸ ਦਿਸ਼ਾ 'ਚ ਤੁਰੰਤ ਕਦਮ ਨਹੀਂ ਚੁੱਕੇ ਗਏ ਤਾਂ ਅਸੀਂ ਸੰਕਟ ਦੀ ਘੇਰੇ 'ਚ ਆ ਜਾਵਾਂਗੇ, ਜਿਸ ਨਾਲ ਅੱਗੇ ਹੋਰ ਨੁਕਸਾਨ ਹੋਵੇਗਾ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਗ੍ਰਹਿਨਗਰ ਵਿਲਿੰਮਗਟਨ, ਡੇਲਾਵੇਅਰ 'ਚ ਆਪਣੀ ਆਰਥਿਕ ਟੀਮ ਤੋਂ ਲੋਕਾਂ ਨੂੰ ਜਾਗਰੂਕ ਕਰਵਾਇਆ। ਇਸ ਮੌਕੇ 'ਤੇ ਯੇਲੇਨ ਨੇ ਕਿਹਾ ਕਿ ਮੈਂ ਆਪਣਾ ਕਰੀਅਰ ਇਹ ਯਕੀਨੀ ਕਰਨ 'ਚ ਬਿਤਾਇਆ ਹੈ ਕਿ ਲੋਕ ਕੰਮ ਕਰਨ ਅਤੇ ਇਸ ਦੇ ਨਾਲ ਸਨਮਾਨ ਹਾਸਲ ਕਰਨ। ਨਵੇਂ ਚੁਣੇ ਰਾਸ਼ਟਰਪਤੀ ਨੇ ਵੀ ਅਜਿਹਾ ਹੀ ਕੀਤਾ ਹੈ। ਮੈਂ ਇਹ ਸਮਝ ਪਿਛਲੀ ਮਹਾਮੰਦੀ ਅਤੇ ਉਸ ਤੋਂ ਬਾਅਦ ਕੀਤੇ ਗਏ ਸੁਧਾਰ ਯਤਨਾਂ ਦੌਰਾਨ ਦੇਖੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਵਾਰ ਮੁੜ ਇਤਿਹਾਸਿਕ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਫੈੱਡਰਲ ਰਿਜ਼ਰਵ ਦੀ ਸਾਬਕਾ ਚੇਅਰਮੈਨ 74 ਸਾਲਾ ਯੇਲੇਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਦੇ ਪ੍ਰਭਾਵ ਤੋਂ ਅਮਰੀਕਾ ਦੇ ਲੋਕਾਂ ਨੂੰ ਕਾਫੀ ਨੁਕਸਾਨ ਹਿਆ ਹੈ। ਇਸ ਦਾ ਸਾਡੇ ਦਰਮਿਆਨ ਸਭ ਤੋਂ ਕਮਜ਼ੋਰ ਪਰ ਵੱਧ ਅਸਰ ਪਿਆ ਹੈ। ਇਸ ਮੌਕੇ 'ਤੇ ਬਾਈਡੇਨ ਨੇ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਯੇਲੇਨ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ। ਉਹ ਪਹਿਲੀ ਵਿੱਤ ਮੰਤਰੀ ਹੈ ਜੋ ਫੈੱਡਰਲ ਰਿਜ਼ਰਵ ਦੀ ਚੇਅਰਮੈਨ ਅਤੇ ਉਸ ਤੋਂ ਪਹਿਲਾਂ ਵਾਈਸ ਚੇਅਰਮੈਨ ਰਹਿ ਚੁੱਕੀ ਹੈ। ਨਾਲ ਹੀ ਰਾਸ਼ਟਰਪਤੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਚੇਅਰਮੈਨ ਵੀ ਰਹਿ ਚੁੱਕੀ ਹੈ। ਬਾਈਡੇਨ ਨੇ ਕਿਹਾ ਕਿ ਯੇਲੇਨ ਸਾਡੇ ਸਮੇਂ 'ਚ ਸਭ ਤੋਂ ਅਹਿਮ ਆਰਥਿਕ ਦ੍ਰਿਸ਼ਟੀਕੋਣ ਰੱਖਣ ਵਾਲਿਆਂ 'ਚੋਂ ਹੈ।
ਕੋਰੋਨਾ ਵਾਇਰਸ ਕਾਰਨ ਅਮਰੀਕਾ ’ਚ ਮੁੜ ‘ਪਾਬੰਦੀਆਂ ਲਾਗੂ’
NEXT STORY