ਵਾਸ਼ਿੰਗਟਨ (ਭਾਸ਼ਾ)- ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤ ’ਚ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ’ਤੇ ਕਾਰੋਬਾਰੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਯੂ. ਐੱਸ. ਚੈਂਬਰ ਆਫ ਕਾਮਰਸ ਨੇ ਵੀਰਵਾਰ ਨੂੰ ਇਸ ਸਬੰਧੀ ਇਕ ਡਿਜੀਟਲ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਸੰਧੂ ਨੇ ਕਾਰੋਬਾਰੀ ਭਾਈਚਾਰੇ ਨੂੰ ਉਨ੍ਹਾਂ ਸਮੱਗਰੀਆਂ ਬਾਰੇ ਦੱਸਿਆ ਜਿਨ੍ਹਾਂ ਦੀ ਭਾਰਤ ਨੂੰ ਲੋੜ ਹੈ। ਇਨ੍ਹਾਂ ਵਿਚ ਆਕਸੀਜਨ ਕੰਸਨਟ੍ਰੇਟਰ, ਸਿਲੰਡਰ, ਵੈਂਟੀਲੇਟਰ ਆਕਸੀਜਨ ਉਤਪਾਦਨ ਪਲਾਂਟ ਅਤੇ ਰੇਮਡੇਸਿਵਿਰ ਅਤੇ ਟੋਸਿਲੀਜੁਮੈਬ ਵਰਗੀਆਂ ਦਵਾਈਆਂ ਸ਼ਾਮਲ ਹਨ।
ਸੰਧੂ ਨੇ ਟਵੀਟ ਕੀਤਾ ਕਿ ਅਸੀਂ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਦਾ ਸਹਿਯੋਗ ਕਰਨ ਲਈ ਅਮਰੀਕੀ ਕਾਰੋਬਾਰੀ ਭਾਈਚਾਰੇ ਦੀ ਪ੍ਰਤਿਕਿਰਿਆ ਅਤੇ ਸੋਮੇ ਜੁਟਾਉਣ ਲਈ ਚੈਂਬਰ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਟਵੀਟ ਕੀਤਾ ਕਿ ਇਸ ਚੁਣੌਤੀਪੂਰਨ ਸਮੇਂ ’ਚ ਭਾਰਤ ਨਾਲ ਮੋਡੇ ਨਾਲ ਮੋਡਾ ਮਿਲਾਕੇ ਖੜੇ ਹੋਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦਾ ਸ਼ੁਕਰੀਆ।
ਬਾਈਡੇਨ ਪ੍ਰਸ਼ਾਸਨ ਦੇ 100 ਦਿਨਾਂ ’ਚ ਮਜ਼ਬੂਤ ਹੋਏ ਭਾਰਤ-ਅਮਰੀਕਾ ਸਬੰਧ
ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ’ਚ ਮਜਬੂਤ ਹੋਏ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਭਾਗੀਦਾਰੀ ਗਲੋਬਲ ਭਾਈਵਾਲੀ ਨੂੰ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 100 ਦਿਨਾਂ ’ਚ ਭਾਰਤ ’ਤੇ ਖਾਸ ਧਿਆਨ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬਾਈਡੇਨ ਨੇ ਹਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਸੀ। ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਭਾਰਤ ਦੇ ਆਪਣੇ ਹਮਅਹੁਦਾ ਐੱਸ. ਜੈਸ਼ੰਕਰ ਨਾਲ ਕਈ ਵਾਰ ਗੱਲ ਕੀਤੀ ਹੈ।
ਕੋਰੋਨਾ ਆਫ਼ਤ: ਇਜ਼ਰਾਇਲ ਨੇ ਭਾਰਤ ਸਮੇਤ ਇਨ੍ਹਾਂ 7 ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ
NEXT STORY