ਨਿਊਯਾਰਕ - ਅਮਰੀਕਾ 'ਚ ਰਹਿ ਰਹੇ ਭਾਰਤੀ ਜਨਰਲ ਪ੍ਰਕਾਸ਼ਿਤ ਕਰਨ ਵਾਲੇ ਪ੍ਰਕਾਸ਼ਤ 'ਤੇ ਲਗਭਗ 346 ਕਰੋੜ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਪ੍ਰਕਾਸ਼ਕ ਸ਼੍ਰੀ ਨੁਬਾਬੂ ਗੇਡੇਲਾ ਅਤੇ ਉਨ੍ਹਾਂ ਦੀਆਂ ਕੰਪਨੀਆਂ 'ਤੇ ਇਹ ਜ਼ੁਰਮਾਨਾ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਗੇਡੇਲਾ 'ਤੇ ਆਪਣੇ ਆਕਦਮਿਕ ਜਨਰਲ ਅਤੇ ਸਾਇੰਟੀਫਿਕ ਕਾਨਫਰੰਸ (ਵਿਗਿਆਨਕ ਕਾਨਫਰੰਸ) ਨੂੰ ਲੈ ਕੇ ਗੁੰਮਰਾਹਕੁੰਨ ਦਾਅਵੇ ਕਰਨ ਅਤੇ ਖੋਜਕਾਰਾਂ ਤੋਂ ਲੱਖਾਂ ਡਾਲਰ ਵਸੂਲਣ ਦਾ ਦੋਸ਼ ਸੀ। ਫੈਡਰਲ ਟ੍ਰੇਡ ਕਮੀਸ਼ਨ ਨੇ ਗੇਡੇਲਾ ਅਤੇ ਉਨ੍ਹਾਂ ਦੀ ਓਮੀਕਸ ਗਰੁੱਪ ਇੰਕ, ਆਈਮੇਡਪਬ ਐੱਲ. ਐੱਲ. ਸੀ. ਅਤੇ ਹੋਰ ਕੰਪਨੀਆਂ ਖਿਲਾਫ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ 'ਤੇ ਡਿਸਟ੍ਰਿਕਟ ਕੋਰਟ ਵੱਲੋਂ ਫੈਸਲਾ ਸੁਣਾਉਂਦੇ ਹੋਏ 5 ਕਰੋੜ ਡਾਲਰ ਦਾ ਜ਼ੁਰਮਾਨਾ ਠੋਕਿਆ ਗਿਆ ਹੈ ਜੋ ਭਾਰਤੀ ਰੁਪਏ ਮੁਤਾਬਕ 346 ਕਰੋੜ ਹੁੰਦੀ ਹੈ। ਕੋਰਟ ਵੱਲੋਂ 29 ਮਾਰਚ ਨੂੰ ਫੈਸਲਾ ਸੁਣਾਇਆ ਗਿਆ।
ਫੈਸਲੇ 'ਤੇ ਐੱਫ. ਟੀ. ਸੀ. ਦੇ ਬਿਊਰੋ ਡਾਇਰੈਕਟਰ ਐਂਡ੍ਰਿਊ ਸਮਿਥ ਨੇ ਆਖਿਆ ਕਿ ਅਸੀਂ ਖੁਸ਼ ਹਾਂ ਕਿ ਕੋਰਟ ਨੇ ਇਨਾਂ ਕੰਪਨੀਆਂ ਖਿਲਾਫ ਸਖਤ ਫੈਸਲਾ ਲਿਆ ਹੈ। ਜਦਕਿ ਗੇਡੇਲਾ ਦੇ ਵਕੀਲ ਨੇ ਆਖਿਆ ਹੈ ਕਿ ਕੋਰਟ ਨੇ ਬਿਨਾਂ ਟ੍ਰਾਇਲ ਦੇ ਹੀ ਫੈਸਲਾ ਸੁਣਾ ਦਿੱਤਾ ਹੈ ਇਸ ਲਈ ਉਹ ਇਸ ਦੇ ਉਲਟ ਅਪੀਲ ਕਰਨਗੇ। ਐੱਫ. ਟੀ. ਸੀ. ਦਾ ਦੋਸ਼ ਸੀ ਕਿ ਸ਼੍ਰੀ ਨੁਬਾਬੂ ਗੇਡੇਲਾ ਨੇ ਰਿਸਰਚਰਸ ਨੂੰ ਪ੍ਰਕਾਸ਼ਨ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਸੀ। ਉਸ ਨੇ ਜਨਰਲ ਦੀ ਸਮੀਖਿਆ ਅਤੇ ਸੰਪਾਦਕੀ ਮੈਂਬਰਾਂ ਨੂੰ ਵੀ ਗਲਤ ਜਾਣਕਾਰੀ ਦਿੱਤੀ ਸੀ। ਗੇਡੇਲਾ ਨੇ ਇਸ ਦਾ ਵੀ ਝੂਠਾ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਜਨਰਲ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ 'ਪਬਮੇਡ ਸੈਂਟ੍ਰਲ' ਜਿਹੀਆਂ ਇੰਡੈਕਸਿੰਗ ਸਰਵਿਸ 'ਚ ਸ਼ਾਮਲ ਹੈ। ਇਸ ਦੇ ਉਲਟ ਐੱਨ. ਆਈ. ਐੱਚ. ਨੇ ਜਨਰਲ ਦਾ ਇੰਡੈਕਸ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਅਮਰੀਕਾ ਵਿਚ ਭਾਰਤੀ ਪ੍ਰਕਾਸ਼ਕ 'ਤੇ ਪੰਜ ਕਰੋੜ ਡਾਲਰ ਦਾ ਜੁਰਮਾਨਾ
NEXT STORY