ਵਾਸ਼ਿੰਗਟਨ-ਇਸ ਸਮੇਂ ਦੁਨੀਆ ਭਰ 'ਚ ਕੋਰੋਨਾ ਵੈਕਸੀਨ ਦੀਆਂ ਆਮਤੌਰ 'ਤੇ ਦੋ ਖੁਰਾਕਾਂ ਲਾਈਆਂ ਜਾ ਰਹੀਆਂ ਹਨ। ਅਮਰੀਕਾ ਸਮੇਤ ਕੁਝ ਦੇਸ਼ਾਂ 'ਚ ਹਾਈ ਰਿਸਕ ਗਰੁੱਪ ਵਾਲਿਆਂ ਨੂੰ ਵੈਕਸੀਨ ਦੀਆਂ ਤਿੰਨ ਖੁਰਾਕਾਂ ਵੀ ਦਿੱਤੀਆਂ ਜਾ ਰਹੀਆਂ ਹਨ। ਪਰ ਹੁਣ ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਰ ਅਤੇ ਵ੍ਹਾਈਟ ਹਾਊਸ ਦੇ ਮੈਡੀਕਲ ਐਡਵਾਈਜਰ ਡਾਕਟਰ ਐਂਥਨੀ ਫੌਸੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਵੈਕਸੀਨ ਦੀਆਂ ਤਿੰਨ ਖੁਰਾਕਾਂ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਮੁਤਾਬਕ ਦੋ ਖੁਰਾਕਾਂ ਲੈਣ ਦੇ ਕੁਝ ਮਹੀਨੇ ਬਾਅਦ ਕੋਰੋਨਾ ਨਾਲ ਲੜਨ ਲਈ ਐਂਟੀਬਾਡੀ ਘੱਟ ਹੋ ਰਹੀ ਹੈ। ਵੀਰਵਾਰ ਨੂੰ ਉਨ੍ਹਾਂ ਨੇ ਇਸ ਨਾਲ ਜੁੜੇ ਕੁਝ ਡਾਟਾ ਵੀ ਦਿਖਾਏ।
ਇਹ ਵੀ ਪੜ੍ਹੋ : ਜਲਵਾਯੂ ਸੰਕਟ ਨਾਲ ਨਜਿੱਠਣ 'ਚ ਚੀਨ ਮਹੱਤਵਪੂਰਨ : ਜਾਨ ਕੈਰੀ
ਫੌਸੀ ਨੇ ਇਜ਼ਰਾਈਲ ਦਾ ਇਕ ਡਾਟਾ ਸ਼ੇਅਰ ਕੀਤਾ। ਦੱਸ ਦਈਏ ਕਿ ਇਜ਼ਰਾਈਲ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਵੈਕਸੀਨ ਦੀ ਬੂਸਟਰ ਖੁਰਾਕ ਲਾਈ ਗਈ ਹੈ। ਡਾਟਾ ਮੁਤਾਬਕ ਜਿਨ੍ਹਾਂ 10 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਤਿੰਨ ਖੁਰਾਕਾਂ ਲਾਈਆਂ ਗਈਆਂ ਹਨ ਉਨ੍ਹਾਂ 'ਤੇ ਕਾਫੀ ਵਧੀਆ ਅਸਰ ਦਿਖਿਆ ਹੈ। ਇਨ੍ਹਾਂ ਸਾਰਿਆਂ ਨੂੰ ਫਾਈਜ਼ਰ ਦੀ ਵੈਕਸੀਨ ਲਾਈ ਗਈ। 12 ਦਿਨ ਤੋਂ ਬਾਅਦ ਇਸ 'ਤੇ ਸਟੱਡੀ ਕੀਤੀ ਗਈ। ਇਸ ਦੇ ਮੁਤਾਬਕ ਜਿਨ੍ਹਾਂ ਨੂੰ ਵੈਕਸੀਨ ਦੀ ਤੀਸਰੀ ਖੁਰਾਕ ਦਿੱਤੀ ਗਈ ਉਨ੍ਹਾਂ ਨੂੰ ਕੋਰੋਨਾ ਹੋਣ ਦਾ ਖਤਰਾ ਕਰੀਬ 10 ਫੀਸਦੀ ਹੀ ਰਹਿ ਗਿਆ।
ਇਹ ਵੀ ਪੜ੍ਹੋ : ਨਿਊਯਾਰਕ 'ਚ ਤੂਫ਼ਾਨ 'ਇਡਾ' ਨੇ ਮਚਾਈ ਤਬਾਹੀ, 9 ਲੋਕਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫ਼ਗਾਨਿਸਤਾਨ ਵਿੱਚ ਆਪਣਾ ਕੰਮ-ਕਾਜ ਮੁੜ ਸ਼ੁਰੂ ਕਰੇਗੀ ਵੈਸਟਰਨ ਯੂਨੀਅਨ : ਤਾਲਿਬਾਨ
NEXT STORY