ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਵੱਡੀ ਚੀਜ਼ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੀ ਵੱਡੀ ਉਦਾਹਰਨ ਦੇ ਤੌਰ 'ਤੇ ਸਾਹਮਣੇ ਹਨ। ਟਰੰਪ 'ਤੇ ਦੋ ਹਫਤੇ ਤੋਂ ਮਹਾਦੋਸ਼ ਮਾਮਲੇ ਵਿਚ ਸੁਣਵਾਈ ਚੱਲ ਰਹੀ ਹੈ ਪਰ ਉਹ ਠੰਡ ਵਿਚ ਗੋਲਫ ਖੇਡਣ ਦੀ ਯੋਜਨਾ ਬਣਾ ਰਹੇ ਹਨ। ਫੈਡਰਲ ਪ੍ਰੋਕਿਓਰਮੈਂਟ (ਸਰਕਾਰੀ ਖਰੀਦ ਵਿਭਾਗ) ਦੀ ਜਾਣਕਾਰੀ ਦੇ ਮੁਤਾਬਕ ਸੀਕਰਟ ਸਰਵਿਸ ਨੇ ਆਉਣ ਵਾਲੇ 7 ਮਹੀਨਿਆਂ ਦੇ ਲਈ ਟਰੰਪ ਦੀ ਖਾਤਿਰ 84 ਗੋਲਫ ਕਾਰਟ ਕਿਰਾਏ 'ਤੇ ਲਈਆਂ ਹਨ। ਇਸ ਬਿੱਲ ਦਾ ਭੁਗਤਾਨ ਅਮਰੀਕੀ ਟੈਕਸਪੇਅਰਜ਼ ਦੇ 5.5 ਲੱਖ ਡਾਲਰ (ਕਰੀਬ 3.94 ਕਰੋੜ ਰੁਪਏ) ਨਾਲ ਕੀਤਾ ਗਿਆ ਹੈ। ਇਸ ਕਾਰਨ ਟਰੰਪ ਦੀ ਕਾਫੀ ਆਲੋਚਨਾ ਹੋ ਰਹੀ ਹੈ। ਟਰੰਪ ਦੀ ਸੀਕਰਟ ਸਰਵਿਸ ਨੇ ਖਰਚ 'ਤੇ ਕਿਸੇ ਵੀ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ।
ਟਰੰਪ ਆਪਣੇ ਦੋਸਤਾਂ ਨੂੰ ਵੀ ਗੋਲਫ ਕੋਰਸ ਲੈ ਜਾਂਦੇ ਹਨ। ਹਾਲ ਹੀ ਵਿਚ ਇਕ ਬੇਸਬਾਲ ਲੀਗ ਦੇ ਕਮਿਸ਼ਨਰ ਰੌਬ ਮੈਨਫ੍ਰੇਡ ਅਤੇ ਦੋ ਰੀਪਬਲਿਕਨ ਸੈਨੇਟਰਾਂ ਨੂੰ ਮੈਰੀਲੈਂਡ ਸਥਿਤ ਪੋਟੋਮੈਕ ਦੇ ਟਰੰਪ ਨੈਸ਼ਨਲ ਗੋਲਫ ਕੋਰਸ ਵਿਚ ਲੈ ਗਏ ਸਨ। ਟਰੰਪ ਕਾਰੋਬਾਰੀ ਵੀ ਹਨ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਉਨ੍ਹਾਂ ਦੀ ਕੰਪਨੀ ਵੱਲੋਂ ਬਣਾਏ ਟਰੰਪ ਟਾਵਰ ਹਨ। ਅਮਰੀਕਾ ਵਿਚ ਵੀ ਉਨ੍ਹਾਂ ਦੇ ਕਈ ਹੋਟਲ ਅਤੇ ਰਿਜੌਰਟ ਹਨ। ਹੁਣ ਤੱਕ ਦੇ ਆਪਣੇ 3 ਸਾਲ ਦੇ ਕਾਰਜਕਾਲ ਵਿਚ ਟਰੰਪ ਖੁਦ ਦੇ 17 ਗੋਲਫ ਕੋਰਸ ਵਿਚ 224 ਵਾਰ ਜਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੀ ਸੀਕਰਟ ਸਰਵਿਸ ਨਾਲ ਹੁੰਦੀ ਹੈ।
ਟਰੰਪ ਦੇ ਗੋਲਫ ਖੇਡਣ ਦੇ ਦੌਰਾਨ ਆਉਣ ਵਾਲਾ ਬਿੱਲ ਜਿਸ ਵਿਚ ਕਾਰਟ, ਹੋਟਲ, ਕਰਮਚਾਰੀਆਂ ਆਦਿ ਦਾ ਖਰਚ ਸ਼ਾਮਲ ਹੈ ਸਭ ਕੁਝ ਟੈਕਸਪੇਅਰਜ਼ ਦੇ ਪੈਸੇ ਨਾਲ ਹੀ ਚੁਕਾਇਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲਫ ਕਾਰਟ ਵਿਚ ਕੁਝ ਸੁਧਾਰ ਵੀ ਕੀਤੇ ਗਏ ਸਨ, ਜਿਸ ਵਿਚ ਇਸ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਕਰਵਾਈ ਗਈ। ਇਹ ਸਧਾਰਨ ਗਤੀ ਨਾਲੋਂ 8 ਕਿਲੋਮੀਟਰ ਪ੍ਰਤੀ ਘੰਟਾ ਵੱਧ ਹੈ।
ਟਰੰਪ ਦੇ ਗੋਲਫ ਖੇਡਣ ਦੀ ਅਨੁਸੂਚੀ ਦੇ ਲਈ ਮੇਡੋਕਸ ਜੋਇਨਜ਼ ਇੰਕ ਕਾਰਟ ਦੇਵੇਗੀ। ਕੰਪਨੀ ਦਾ ਸਨਸ਼ਾਈਨ ਗੋਲਫ ਕਾਰ ਦੇ ਨਾਮ ਨਾਲ ਬਿਜ਼ਨੈੱਸ ਹੈ। ਪਿਛਲੇ ਸਾਲ ਵੀ ਮੇਡੋਕਸ ਨੇ ਟਰੰਪ ਨੂੰ ਗੋਲਫ ਕਾਰਟ ਕਿਰਾਏ 'ਤੇ ਦਿੱਤੀ ਸੀ। ਬਾਅਦ ਵਿਚ ਲੋੜ ਦੇ ਲਿਹਾਜ ਨਾਲ 36 ਹੋਰ ਕਾਰਟ ਦੀ ਵਿਵਸਥਾ ਵੀ ਰੱਖੀ ਸੀ। ਇਕ ਰਿਪੋਰਟ ਮੁਤਾਬਕ ਆਪਣੇ 3 ਸਾਲ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਟਰੰਪ 2200 ਘੰਟੇ ਗੋਲਫ ਖੇਡ ਚੁੱਕੇ ਹਨ। ਇਹ ਉਨ੍ਹਾਂ ਦੇ ਕਾਰਜਕਾਲ ਦੇ ਕੁੱਲ ਸਮੇਂ ਦਾ 20 ਫੀਸਦੀ ਸਮਾਂ ਹੈ।
ਇਟਲੀ 'ਚ ਹੜ੍ਹ ਕਾਰਨ ਡਿੱਗਿਆ ਪੁਲ, ਇਕ ਵਿਅਕਤੀ ਦੀ ਮੌਤ
NEXT STORY