ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਬਾਰੇ ਲਗਾਤਾਰ ਝੂਠ ਬੋਲਿਆ ਹੈ ਅਤੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਰਾਜਧਾਨੀ ਇਮਾਰਤ ਵਿਚ ਹਿੰਸਾ ਨੂੰ ਉਕਸਾਇਆ ਹੈ।
ਓਬਾਮਾ ਨੇ ਇਕ ਬਿਆਨ ਵਿਚ ਕਿਹਾ," ਇਤਿਹਾਸ ਵਿਚ ਇਸ ਹਿੰਸਕ ਘਟਨਾ ਨੂੰ ਯਾਦ ਰੱਖਿਆ ਜਾਵੇਗਾ, ਜਿਸ ਨੂੰ ਮੌਜੂਦਾ ਰਾਸ਼ਟਰਪਤੀ ਵਲੋਂ ਉਕਸਾਇਆ ਗਿਆ ਹੈ, ਜੋ ਕਾਨੂੰਨੀ ਤਰੀਕੇ ਨਾਲ ਚੋਣ ਨਤੀਜਿਆਂ ਨੂੰ ਲੈ ਕੇ ਬਿਨਾਂ ਆਧਾਰ ਦੇ ਝੂਠ ਬੋਲ ਰਹੇ ਹਨ। ਇਹ ਸਾਡੇ ਦੇਸ਼ ਲਈ ਅਪਮਾਨ ਅਤੇ ਬਹੁਤ ਸ਼ਰਮ ਵਾਲੀ ਗੱਲ ਹੈ। ਰੀਪਬਲਿਕਨ ਨੇਤਾ ਆਪਣੇ ਸਮਰਥਕਾਂ ਨੂੰ ਚੋਣ ਬਾਰੇ ਸੱਚ ਦੱਸਣ ਨੂੰ ਤਿਆਰ ਨਹੀਂ ਹਨ।"
ਜ਼ਿਕਰਯੋਗ ਹੈ ਕਿ ਟਰੰਪ ਦੇ ਸਮਰਥਕਾਂ ਨੇ ਰਾਜਧਾਨੀ ਇਮਾਰਤ 'ਤੇ ਹਮਲਾ ਕਰਕੇ ਕਾਫੀ ਨੁਕਸਾਨ ਪਹੁੰਚਾਇਆ ਹੈ। ਇਹ ਹਿੰਸਕ ਘਟਨਾ ਟਰੰਪ ਵਲੋਂ ਵ੍ਹਾਈਟ ਹਾਊਸ ਤੋਂ ਸੰਬੋਧਨ ਕੀਤੇ ਜਾਣ ਬਾਅਦ ਹੋਈ। ਫਿਲਹਾਲ ਪੁਲਸ ਅਤੇ ਸੁਰੱਖਿਆ ਫ਼ੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਭਜਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਹਿੰਸਾ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ 13 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਕਈ ਲੋਕਾਂ ਕੋਲੋਂ ਗੈਰ-ਲਾਇਸੈਂਸੀ ਹਥਿਆਰ ਵੀ ਮਿਲੇ ਹਨ।
ਅਮਰੀਕੀ ਸੈਨਿਕਾਂ ਦੀ ਵਾਪਸੀ ਦਾ ਫ਼ੈਸਲਾ, ਜਾਣੋ ਟਰੰਪ ਦੀਆਂ ਨੀਤੀਆਂ ਪਿਛਲੀ ਵਜ੍ਹਾ
NEXT STORY