ਬੀਜਿੰਗ (ਏਪੀ) : ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਉਸ ਦੇ ਸ਼ੱਕੀ ਜਾਸੂਸੀ ਗੁਬਾਰੇ ਨੂੰ ਅਮਰੀਕੀ ਜਲ ਸੀਮਾ 'ਚ ਡੇਗਣ ਤੋਂ ਬਾਅਦ ਬੀਜਿੰਗ ਦੀ ਆਲੋਚਨਾ ਕਰਨ ਲਈ ਪਾਸ ਕੀਤੇ ਮਤੇ ਨੂੰ ਰੱਦ ਕਰਦਿਆਂ ਇਸ ਨੂੰ "ਸਿੱਧੇ ਤੌਰ 'ਤੇ ਰਾਜਨੀਤਕ ਹਥਕੰਡਾ ਅਤੇ ਹਊਆ ਖੜ੍ਹਾ ਕਰਨ ਵਾਲਾ" ਕਰਾਰ ਦਿੱਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ, 'ਚੀਨ ਇਸ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹੈ ਅਤੇ ਸਖਤੀ ਨਾਲ ਇਸ ਦਾ ਵਿਰੋਧ ਕਰਦਾ ਹੈ।' ਮਾਓ ਨੇ ਕਿਹਾ, "ਅਮਰੀਕੀ ਕਾਂਗਰਸ ਦਾ ਮਤਾ ਪੂਰੀ ਤਰ੍ਹਾਂ ਸਿਆਸੀ ਡਰਾਮੇਬਾਜ਼ੀ ਅਤੇ ਧੋਖਾ ਹੈ।"
ਇਹ ਵੀ ਪੜ੍ਹੋ : 25 ਸਾਲਾਂ ’ਚ ਆਏ ਕਈ ਜਾਨਲੇਵਾ ਭੂਚਾਲ, ਨਿਗਲ ਗਏ ਲੱਖਾਂ ਲੋਕਾਂ ਦੀ ਜਾਨ, ਪੜ੍ਹੋ ਕਦੋਂ ਤੇ ਕਿੱਥੇ ਹੋਈ ਤਬਾਹੀ
ਜ਼ਿਕਰਯੋਗ ਹੈ ਕਿ ਅਮਰੀਕੀ ਪ੍ਰਤੀਨਿਧੀ ਸਦਨ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ, ਜਿਸ ਵਿੱਚ ਚੀਨ 'ਅਮਰੀਕੀ ਪ੍ਰਭੂਸੱਤਾ ਦੀ ਉਲੰਘਣਾ' ਅਤੇ 'ਖੁਫੀਆ ਜਾਣਕਾਰੀ ਇਕੱਠੀ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਆਪਣੇ ਝੂਠੇ ਦਾਅਵਿਆਂ ਰਾਹੀਂ ਦੁਨੀਆ ਨੂੰ ਧੋਖਾ ਦੇਣ' ਲਈ ਨਿੰਦਾ ਕਰਦਾ ਹੈ। ਰਿਪਬਲਿਕਨ ਸੰਸਦ ਮੈਂਬਰਾਂ ਨੇ (ਅਮਰੀਕਾ ਦੇ ਰਾਸ਼ਟਰਪਤੀ ਜੋਅ) ਬਾਈਡੇਨ ਪ੍ਰਸ਼ਾਸਨ ਦੀ ਕਥਿਤ ਤੌਰ 'ਤੇ ਜਿੰਨੀ ਜਲਦੀ ਹੋ ਸਕੇ ਗੁਬਾਰੇ ਨੂੰ ਸ਼ੂਟ ਕਰਨ ਵਿੱਚ ਦੇਰੀ ਲਈ ਆਲੋਚਨਾ ਕੀਤੀ ਪਰ ਸਾਰੇ ਮਤੇ ਦੇ ਹੱਕ ਵਿੱਚ ਇਕਜੁੱਟ ਹੋ ਗਏ ਅਤੇ ਜ਼ੀਰੋ ਦੇ ਮੁਕਾਬਲੇ 419 ਵੋਟਾਂ ਨਾਲ ਚੀਨ ਦੀ ਆਲੋਚਨਾ ਕਰਨ ਵਾਲਾ ਮਤਾ ਪਾਸ ਕਰ ਦਿੱਤਾ।
ਇਹ ਵੀ ਪੜ੍ਹੋ : ਲੜਕਾ ਪੈਦਾ ਕਰਨ ਲਈ ਬਣਾ ਰਹੇ ਸਨ ਦਬਾਅ, ਸਹਿਮਤੀ ਨਾ ਦੇਣ ’ਤੇ ਗਲ਼ਾ ਘੁੱਟ ਕੇ ਮਾਰਨ ਦੀ ਕੀਤੀ ਕੋਸ਼ਿਸ਼
ਚੀਨ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਗੁਬਾਰਾ ਸਿਵਲੀਅਨ ਸੀ ਅਤੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕਰਨ ਦਾ ਆਪਣਾ ਰਸਤਾ ਭੁੱਲ ਗਿਆ ਸੀ ਪਰ ਉਹ ਇਹ ਨਹੀਂ ਕਹਿ ਰਿਹਾ ਕਿ ਗੁਬਾਰੇ ਦਾ ਮਾਲਕ ਕੌਣ ਸੀ ਤੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਰਿਹਾ ਹੈ। ਇਸ ਦੌਰਾਨ, ਚੀਨ ਦੇ ਰੱਖਿਆ ਮੰਤਰਾਲੇ ਨੇ ਗੁਬਾਰੇ ਨੂੰ ਗੋਲੀ ਮਾਰਨ ਤੋਂ ਬਾਅਦ ਗੱਲਬਾਤ ਲਈ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਦੀ ਪੇਸ਼ਕਸ਼ ਨੂੰ ਇਹ ਕਹਿੰਦਿਆਂ ਠੁਕਰਾ ਦਿੱਤਾ ਹੈ ਕਿ ਅਮਰੀਕਾ ਨੇ ਗੱਲਬਾਤ ਅਤੇ ਆਦਾਨ-ਪ੍ਰਦਾਨ ਲਈ "ਉਚਿਤ ਮਾਹੌਲ ਨਹੀਂ ਬਣਾਇਆ।"
ਇਹ ਵੀ ਪੜ੍ਹੋ : ਭੈਣ ਨਾਲ ਨੌਜਵਾਨ ਦੀ ਦੋਸਤੀ ਨਹੀਂ ਸੀ ਪਸੰਦ, ਕਤਲ ਕਰਨ ਤੋਂ ਬਾਅਦ ਗਿਆ ਗੰਗਾ ਨਹਾਉਣ
ਮੰਤਰਾਲੇ ਦੇ ਬੁਲਾਰੇ ਟੈਨ ਕੇਫੇਈ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ "ਗੰਭੀਰ ਕਾਰਵਾਈ ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ ਕੀਤੀ ਹੈ ਅਤੇ ਇਕ ਅਸ਼ੁਭ ਮਿਸਾਲ ਕਾਇਮ ਕੀਤੀ ਹੈ।" ਟੈਨ ਨੇ ਕਿਹਾ, "ਅਮਰੀਕਾ ਦੇ ਇਸ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਸਟੈਂਡ ਨੇ ਦੋਵਾਂ ਫੌਜਾਂ ਵਿਚਾਲੇ ਗੱਲਬਾਤ ਲਈ ਢੁੱਕਵਾਂ ਮਾਹੌਲ ਨਹੀਂ ਬਣਾਇਆ, ਇਸ ਲਈ ਚੀਨ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਕਾਰ ਫੋਨ 'ਤੇ ਗੱਲਬਾਤ ਲਈ ਅਮਰੀਕੀ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰ ਸਕਦਾ।" ਉਨ੍ਹਾਂ ਕਿਹਾ ਕਿ "ਅਜਿਹੀ ਸਥਿਤੀ ਨਾਲ ਨਜਿੱਠਣ ਲਈ ਚੀਨ ਜਵਾਬੀ ਕਦਮ ਚੁੱਕਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
25 ਸਾਲਾਂ ’ਚ ਆਏ ਕਈ ਜਾਨਲੇਵਾ ਭੂਚਾਲ, ਨਿਗਲ ਗਏ ਲੱਖਾਂ ਲੋਕਾਂ ਦੀ ਜਾਨ, ਪੜ੍ਹੋ ਕਦੋਂ ਤੇ ਕਿੱਥੇ ਹੋਈ ਤਬਾਹੀ
NEXT STORY