ਲਾਸ ਏਂਜਲਸ— ਅਮਰੀਕਾ 'ਚ ਬੀਤੇ ਦਿਨੀਂ ਵਾਪਰੇ ਕਿਸ਼ਤੀ ਹਾਦਸੇ 'ਚ ਇਕ ਭਾਰਤੀ ਜੋੜੇ ਅਤੇ ਭਾਰਤੀ ਮੂਲ ਦੇ ਇਕ ਵਿਗਿਆਨੀ ਦੀ ਮੌਤ ਹੋਣ ਦੀ ਪੁਸ਼ਟੀ ਅਮਰੀਕੀ ਮੀਡੀਆ ਨੇ ਕੀਤੀ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕਿਸ਼ਤੀ 'ਚ ਅੱਗ ਲੱਗ ਗਈ ਸੀ ਤੇ ਸਾਹ ਘੁੱਟ ਹੋਣ ਕਾਰਨ 34 ਲੋਕਾਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੈਲੀਫੋਰਨੀਆ 'ਚ ਕਿਸ਼ਤੀ ਡੁੱਬ ਗਈ। ਜਿਸ ਸਮੇਂ ਕਿਸ਼ਤੀ 'ਚ ਅੱਗ ਲੱਗੀ ਤਾਂ 5 ਕਰੂ ਮੈਂਬਰਾਂ ਨੇ ਛਾਲ ਮਾਰ ਕੇ ਜਾਨ ਬਚਾ ਲਈ ਪਰ ਬਾਕੀ ਲੋਕ ਮਰ ਗਏ।
ਸੋਮਵਾਰ ਨੂੰ 75 ਫੁੱਟ ਲੰਬੀ ਚਾਰਟਰ ਕਿਸ਼ਤੀ 'ਚ ਉਸ ਸਮੇਂ ਅੱਗ ਲੱਗੀ ਸੀ ਜਦ ਸਾਰੇ ਯਾਤਰੀ ਸੌਂ ਰਹੇ ਸਨ। ਇਸ ਹਾਦਸੇ 'ਚ ਇਕ ਕਰੂ ਮੈਂਬਰ ਸਣੇ ਬਾਕੀ ਯਾਤਰੀਆਂ ਦੀ ਮੌਤ ਹੋ ਗਈ। ਇਹ ਕਿਸ਼ਤੀ ਤਿੰਨ ਦਿਨਾਂ ਦੀ ਗੋਤਾਖੋਰੀ ਸੈਰ 'ਤੇ ਜਾ ਰਹੀ ਸੀ। ਨਿਊਯਾਰਕ ਪੋਸਟ ਮੁਤਾਬਕ, ਸੰਜੀਰੀ ਦੇਵਪੁਜਾਰੀ (31) ਨੋਰਵਾਕ 'ਚ ਦੰਦਾਂ ਦੀ ਡਾਕਟਰੀ ਦੀ ਸਿਖਲਾਈ ਲੈ ਰਹੀ ਸੀ ਤੇ ਉਸ ਦਾ 44 ਸਾਲਾ ਪਤੀ ਕਾਉਸਤੁਭ ਨਿਰਮਲ 'ਅਨਸਰਟ ਐਂਡ ਯੰਗ' 'ਚ ਉੱਚ ਸਲਾਹਕਾਰ ਸੀ। ਨਿਰਮਲ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ, ਜਦੋਂ ਕਿ ਸੰਜੀਰੀ ਪਿਛੋਕੜ ਨਾਗਪੁਰ ਤੋਂ ਸੀ। ਨਿਰਮਲ ਦੇ ਰਿਸ਼ਤੇਦਾਰ ਰਾਜੁਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ। ਜੋੜੇ ਦੇ ਇਕ ਗੁਆਂਢੀ ਨੇ ਕਿਹਾ ਕਿ ਉਹ ਬਹੁਤ ਚੰਗੇ ਤੇ ਦਿਆਲੂ ਸਨ। ਅਸੀਂ ਹੈਰਾਨ ਤੇ ਪ੍ਰੇਸ਼ਾਨ ਹਾਂ, ਸਾਡਾ ਦਿਲ ਉਨ੍ਹਾਂ ਲਈ ਬੈਠਿਆ ਜਾ ਰਿਹਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ। ਭਾਰਤੀ ਮੂਲ ਦੇ ਵਿਗਿਆਨੀ ਸੁਨੀਲ ਸਿੰਘ ਸੰਧੂ (46) ਵੀ ਇਸ ਕਿਸ਼ਤੀ 'ਚ ਸਵਾਰ ਸੀ, ਜੋ ਕੈਲੀਫੋਰਨੀਆ 'ਚ ਸਾਂਤਾ ਬਾਰਬਰਾ ਤਟ 'ਤੇ ਡੁੱਬ ਗਈ। ਸਿੰਗਾਪੁਰ 'ਚ ਉਨ੍ਹਾਂ ਦੇ ਪਰਿਵਾਰ ਨੇ ਇਕ ਅਖਬਾਰ ਨੂੰ ਦੱਸਿਆ ਕਿ ਸੰਧੂ ਦੋ ਦਹਾਕੇ ਤੋਂ ਅਮਰੀਕਾ 'ਚ ਰਹਿ ਰਹੇ ਸਨ। ਸੰਧੂ ਦੇ 77 ਸਾਲਾ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਘਰ ਬਰਬਾਦ ਹੋ ਗਿਆ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤ ਮੁੜ ਕੇ ਕਦੇ ਵਾਪਸ ਨਹੀਂ ਆਵੇਗਾ।
ਅਮਰੀਕਾ 'ਚ ਈ-ਸਿਗਰੇਟ ਪੀਣ ਨਾਲ ਘੱਟੋ-ਘੱਟ 5 ਲੋਕਾਂ ਦੀ ਮੌਤ
NEXT STORY