ਵਾਸ਼ਿੰਗਟਨ — ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਗਠਨ (ਯੂ. ਐੱਨ. ਐੱਚ. ਆਰ. ਸੀ.) ਅਤੇ ਗਲੋਬਲ ਵਪਾਰ ਸੰਗਠਨ (ਡਬਲਯੂ. ਟੀ. ਓ.) ਨੂੰ ਧਮਕਾਉਣ ਤੋਂ ਬਾਅਦ ਹੁਣ ਅਮਰੀਕਾ ਅੰਤਰਰਾਸ਼ਟਰੀ ਅਪਰਾਧ ਕੋਰਟ (ਆਈ. ਸੀ. ਸੀ.) 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੋਮਵਾਰ ਨੂੰ ਹੈਗ 'ਚ ਸਥਿਤ ਅੰਤਰਰਾਸ਼ਟਰੀ ਅਪਰਾਧ ਨਿਆਂ ਖਿਲਾਫ ਅਮਰੀਕਾ ਹਮਲਾਵਰ ਰੁਖ ਅਪਣਾਉਣ ਜਾ ਰਿਹਾ ਹੈ। ਅਮਰੀਕਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਫਗਾਨਿਸਤਾਨ 'ਚ ਜਾਰੀ ਕਥਿਤ ਯੁੱਧ ਅਪਰਾਧ ਨੂੰ ਲੈ ਕੇ ਅਮਰੀਕਾ ਖਿਲਾਫ ਕੋਈ ਜਾਂਚ ਹੁੰਦੀ ਹੈ ਤਾਂ ਉਹ ਜੱਜਾਂ ਖਿਲਾਫ ਪਾਬੰਦੀਆਂ ਲਾ ਦੇਣਗੇ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਜਦੋਂ ਵਾਸ਼ਿੰਗਟਨ 'ਚ ਇਕ ਕੰਜ਼ਰਵੇਟਿਵ ਗਰੁੱਪ ਨੂੰ ਸੰਬੋਧਿਤ ਕਰਨਗੇ ਤਾਂ ਮੰਨਿਆ ਜਾ ਰਿਹਾ ਹੈ ਕਿ ਉਹ ਆਈ. ਸੀ. ਸੀ. 'ਤੇ ਹਮਲਾ ਬੋਲਣਗੇ। ਟਰੰਪ ਐਡਮਿਨਸਟ੍ਰੇਸ਼ਨ ਜੁਆਇਨ ਤੋਂ ਬਾਅਦ ਬਾਲਟਨ ਦਾ ਇਹ ਪਹਿਲਾਂ ਭਾਸ਼ਣ ਹੋਵੇਗਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, 'ਬੋਲਟਨ ਆਪਣੇ ਭਾਸ਼ਣ 'ਚ ਕਹਿਣਗੇ ਕਿ ਅਮਰੀਕਾ ਇਸ ਨਾਗਰਿਕ ਅਦਾਲਤ ਵੱਲੋਂ ਅਧੂਰੇ ਪ੍ਰੋਸ਼ੀਕਿਊਸ਼ਨ ਪੱਖ ਤੋਂ ਸਾਡੇ ਨਾਗਰਿਕਾਂ ਅਤੇ ਸਾਡੇ ਸਹਿਯੋਗੀਆਂ ਦੀ ਰੱਖਿਆ ਲਈ ਜ਼ਰੂਰਤ ਪੈਣ ਵਾਲੇ ਕਿਸੇ ਸਾਧਨ ਦਾ ਇਸਤੇਮਾਲ ਕਰੇਗਾ।
ਰਿਪੋਰਟ ਮੁਤਾਬਕ ਫਲਸਤੀਨ 'ਚ ਇਜ਼ਰਾਇਲੀ ਹਮਲੇ ਨੂੰ ਲੈ ਕੇ ਆਈ. ਸੀ. ਸੀ. ਦੀ ਜਾਂਚ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਸਟੇਟ ਡਿਪਾਰਟਮੈਂਟ ਪੀ. ਐੱਲ. ਓ. (ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ) ਨੂੰ ਵਾਸ਼ਿੰਗਟਨ ਤੋਂ ਬਾਹਰ ਕਰਨ ਦਾ ਵੀ ਐਲਾਨ ਕਰੇਗੀ। ਹਾਲਾਂਕਿ ਵਾਸ਼ਿੰਗਟਨ 'ਚ ਸਥਿਤ ਪੀ. ਐੱਲ. ਓ. ਦਫਤਰ ਨੇ ਅਜੇ ਤੱਕ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਬੋਲਟਨ ਨੇ ਆਖਿਆ ਕਿ ਅਮਰੀਕਾ ਹਮੇਸ਼ਾ ਉਨ੍ਹਾਂ ਦੇ ਦੋਸਤਾਂ ਅਤੇ ਇਜ਼ਰਾਇਲੀ ਸਹਿਯੋਗੀਆਂ ਨਾਲ ਖੜ੍ਹਾ ਰਹੇਗਾ।
ਰਿਪੋਰਟ ਮੁਤਾਬਕ ਅਫਗਾਨਿਸਤਾਨ 'ਚ ਜਾਰੀ ਅਮਰੀਕੀ ਕਥਿਤ ਯੁੱਧ ਅਪਰਾਧਾਂ ਨੂੰ ਆਈ. ਸੀ. ਸੀ. ਦੇ ਜੱਜਾਂ ਅਤੇ ਪ੍ਰੋਸੇਕਿਊਟਰਸ ਲਈ ਅਮਰੀਕਾ 'ਚ ਐਂਟਰੀ 'ਤੇ ਪਾਬੰਦੀ ਲਾ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕਾ ਆਈ. ਸੀ. ਸੀ. 'ਤੇ ਵਿਚਾਰ ਕਰ ਸਕਦਾ ਹੈ। ਆਪਣੇ ਡ੍ਰਾਫਟ 'ਚ ਆਈ. ਸੀ. ਸੀ. ਨੂੰ ਅਮਰੀਕਾ ਲਈ ਮਰਿਆ ਹੋਇਆ ਦੱਸਦੇ ਹੋਏ ਬੋਲਟਨ ਨੇ ਆਖਿਆ ਕਿ ਅਸੀਂ ਆਈ. ਸੀ. ਸੀ. ਨਾਲ ਨਾ ਤਾਂ ਸਹਿਯੋਗ ਕਰਾਂਗੇ ਅਤੇ ਨਾ ਹੀ ਅਸੀਂ ਉਨ੍ਹਾਂ ਦੀ ਕੋਈ ਮਦਦ ਕਰਾਂਗੇ ਅਤੇ ਅਸੀਂ ਆਈ. ਸੀ. ਸੀ. ਨੂੰ ਉਨ੍ਹਾਂ ਦੇ ਹਾਲ 'ਤੇ ਹੀ ਛੱਡ ਦੇਵਾਂਗੇ।
ਵਿਸ਼ਵ ਹਿੰਦੂ ਸੰਮੇਲਨ : ਖਾਸ ਅੰਦਾਜ਼ 'ਚ ਦਿੱਤਾ ਗਿਆ ਹਿੰਦੂ ਏਕਤਾ ਦਾ ਸੰਦੇਸ਼
NEXT STORY