ਵਾਸ਼ਿੰਗਟਨ— ਸੀਰੀਆ 'ਚ ਸਫਲ ਫੌਜੀ ਮੁਹਿੰਮ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਰਸਾਇਣਕ ਹਮਲੇ ਦੇ ਮੱਦੇਨਜ਼ਰ ਅਮਰੀਕਾ, ਸੀਰੀਆ 'ਤੇ ਛੇਤੀ ਹੀ ਹੋਰ ਵਧ ਪਾਬੰਦੀਆਂ ਲਾਵੇਗਾ। ਸੀਰੀਆ 'ਚ ਹੋਏ ਰਸਾਇਣਕ ਹਮਲੇ ਦਾ ਦੋਸ਼ ਰਾਸ਼ਟਰਪਤੀ ਬਸ਼ਰ ਅਲ-ਅਸਦ 'ਤੇ ਹੈ। ਅਮਰੀਕੀ ਵਿੱਤ ਮੰਤਰੀ ਸਟੀਵ ਮਨੁਚਿਨ ਨੇ ਕਿਹਾ, ''ਅਸੀਂ ਛੇਤੀ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਲਈ ਆਪਣੀਆਂ ਕੋਸ਼ਿਸ਼ਾਂ ਤਹਿਤ ਸੀਰੀਆ 'ਤੇ ਹੋਰ ਪਾਬੰਦੀਆਂ ਲਾਉਣ ਦਾ ਐਲਾਨ ਕਰਾਂਗੇ।''
ਦੱਸਣ ਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ਯਾਨੀ ਕਿ ਮੰਗਲਵਾਰ ਨੂੰ ਸੀਰੀਆ ਦੀ ਸਰਕਾਰ ਵਲੋਂ ਕੀਤੇ ਗਏ ਰਸਾਇਣਕ ਹਮਲੇ ਵਿਚ 100 ਤੋਂ ਵਧ ਲੋਕ ਮਾਰੇ ਗਏ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ। ਇਸ ਰਸਾਇਣਕ ਹਮਲੇ ਦੀ ਜਵਾਬ 'ਚ ਕਾਰਵਾਈ ਕਰਦਿਆਂ ਅਮਰੀਕਾ ਨੇ ਸੀਰੀਆ ਏਅਰਬੇਸ 'ਤੇ ਮਿਜ਼ਾਈਲਾਂ ਦਾਗੀਆਂ। ਅਮਰੀਕੀ ਵਣਜ ਮੰਤਰੀ ਵਿਲਬੁਰ ਰਾਸ ਨੇ ਕਿਹਾ ਕਿ ਮਿਜ਼ਾਈਲ ਹਮਲੇ 'ਚ ਸੀਰੀਆਈ ਹਵਾਈ ਫੌਜ ਦਾ 20 ਫੀਸਦੀ ਹਿੱਸਾ ਨਸ਼ਟ ਹੋ ਗਿਆ। ਓਧਰ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਕੱਲ ਦੀ ਫੌਜੀ ਮੁਹਿੰਮ ਜ਼ਬਰਦਸਤ ਰੂਪ ਨਾਲ ਸਫਲ ਰਹੀ।
ਪ੍ਰਧਾਨ ਮੰਤਰੀ ਟਰੂਡੋ ਨੇ ਕੀਤਾ ਹਾਲੀਫੈਕਸ ਦਾ ਦੌਰਾ, ਵਿਦਿਆਰਥੀਆਂ ਨਾਲ ਕੀਤੀ ਮਸਤੀ (ਤਸਵੀਰਾਂ)
NEXT STORY