ਖਾਰਤੁਮ— ਅਮਰੀਕੀ ਅਧਿਕਾਰੀ ਦਾ ਕਹਿਣਾ ਹੈ ਕਿ ਸੂਡਾਨ ਨੂੰ ਅਮਰੀਕਾ ਦੀ 'ਅੱਤਵਾਦੀ' ਸੰਬੰਧਤ ਕਾਲੀ ਸੂਚੀ 'ਚੋਂ ਆਪਣਾ ਨਾਂ ਹਟਾਉਣ ਲਈ ਉੱਤਰੀ ਕੋਰੀਆ ਨਾਲ ਸਾਰੇ ਵਪਾਰਕ ਸੰੰਬੰਧ ਖਤਮ ਕਰਨੇ ਪੈਣਗੇ। ਵਾਸ਼ਿੰਗਟਨ ਨੇ ਸੂਡਾਨ 'ਤੇ ਲੱਗੀਆਂ ਆਪਣੀਆਂ ਦਹਾਕਿਆਂ ਪੁਰਾਣੀਆਂ ਵਪਾਰਿਕ ਰੋਕਾਂ ਨੂੰ ਅਕਤੂਬਰ 'ਚ ਹਟਾ ਲਿਆ ਸੀ ਪਰ ਆਪਣੀ ਅੱਤਵਾਦ ਸੰਬੰਧੀ ਕਾਲੀ ਸੂਚੀ 'ਚੋ ਨਹੀਂ ਹਟਾਇਆ ਸੀ।
ਇਸ 'ਤੇ ਸੂਡਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਕੋਈ ਵੀ ਕੌਮਾਂਤਰੀ ਬੈਂਕ, ਸੂਡਾਨ ਦੀਆਂ ਬੈਂਕਾਂ ਨਾਲ ਵਪਾਰ ਨਹੀਂ ਕਰਦੀ ਅਤੇ ਇਸ ਕਾਰਨ ਅਫਰੀਕੀ ਦੇਸ਼ ਦੀ ਆਰਥਿਕ ਸਥਿਤੀ ਉੱਭਰ ਨਹੀਂ ਪਾ ਰਹੀ। ਸੂਡਾਨ ਦੇ ਅਧਿਕਾਰੀ ਅਮਰੀਕਾ 'ਤੇ ਲਗਾਤਾਰ ਉਸ ਨੂੰ ਕਾਲੀ ਸੂਚੀ 'ਚੋਂ ਕੱਢਣ ਲਈ ਦਬਾਅ ਬਣਾ ਰਹੇ ਹਨ ਪਰ ਵਾਸ਼ਿੰਗਟਨ ਦਾ ਕਹਿਣਾ ਹੈ ਕਿ ਇਸ ਲਈ ਖਾਰਤੁਮ ਨੂੰ ਇਸ ਗੱਲ ਦਾ ਪੂਰਾ ਭਰੋਸਾ ਦੇਣਾ ਪਵੇਗਾ ਕਿ ਉਹ ਪਰਮਾਣੂ ਸੰਪਨ ਉੱਤਰੀ ਕੋਰੀਆ ਨਾਲ ਸਾਰੇ ਰਿਸ਼ਤੇ ਖਤਮ ਕਰ ਲਵੇਗਾ। ਇਸ ਕਾਲੀ ਸੂਚੀ 'ਚ ਉੱਤਰੀ ਕੋਰੀਆ, ਸੀਰੀਆ ਅਤੇ ਈਰਾਨ ਆਦਿ ਦੇਸ਼ ਵੀ ਸ਼ਾਮਲ ਹਨ।
ਮਿਆਂਮਾਰ ਦੇ ਫੌਜ ਮੁਖੀ ਨੇ ਸੰਯੁਕਤ ਰਾਸ਼ਟਰ ਦੇ ਵਫਦ ਨੂੰ ਦਿੱਤੀ ਫੌਜ ਦੀ ਸਫਾਈ
NEXT STORY