ਵਾਸ਼ਿੰਗਟਨ- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਉਹਨਾਂ ਦੀ ਪਤਨੀ ਕਾਰੇਨ ਪੇਂਸ ਦੀ ਕੋਰੋਨਾਵਾਇਰਸ ਟੈਸਟ ਕਰਵਾਇਆ ਗਿਆ ਹੈ। ਟੈਸਟ ਦੀ ਰਿਪੋਰਟ ਤੋਂ ਪਤਾ ਲੱਗਿਆ ਕਿ ਉਹ ਦੋਵੇਂ ਇਨਫੈਕਟਡ ਨਹੀਂ ਹਨ। ਵਾਈਟ ਹਾਊਸ ਦੇ ਚੋਟੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਪੇਂਸ ਤੇ ਉਹਨਾਂ ਦੀ ਪਤਨੀ ਨੇ ਕੋਰੋਨਾਵਾਇਰਸ ਦੀ ਜਾਂਚ ਉਸ ਵੇਲੇ ਕਰਵਾਈ ਸੀ ਜਦੋਂ ਉਪ ਰਾਸ਼ਟਰਪਤੀ ਦੀ ਟੀਮ ਦਾ ਇਕ ਮੈਂਬਰ ਇਨਫੈਕਟਡ ਪਾਇਆ ਗਿਆ। ਹਾਲਾਂਕਿ ਇਨਫੈਕਟਡ ਵਿਅਕਤੀ ਪੇਂਸ ਜਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿੱਧੇ ਸੰਪਰਕ ਵਿਚ ਕਦੇ ਨਹੀਂ ਆਇਆ। ਪੇਂਸ ਦੀ ਪ੍ਰੈੱਸ ਸਕੱਤਰ ਕੈਟੀ ਮਿਲਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਉਹਨਾਂ ਦੀ ਪਤਨੀ ਕਾਰੇਨ ਪੇਂਸ ਜਾਂਚ ਦੌਰਾਨ ਇਨਫੈਕਟਡ ਨਹੀਂ ਪਾਏ ਗਏ। ਕੋਵਿਡ-19 ਗਲੋਬਲ ਮਹਾਮਾਰੀ ਨਾਲ ਦੇਸ਼ ਭਰ ਵਿਚ 26 ਹਜ਼ਾਰ ਤੋਂ ਵਧੇਰੇ ਇਨਫੈਕਟਡ ਹਨ ਤੇ 340 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵਾਇਰਸ ਅਮਰੀਕਾ ਦੇ ਸਾਰੇ 50 ਸੂਬਿਆਂ ਤੱਕ ਫੈਲ ਗਿਆ ਹੈ।
ਜਾਨ ਹਾਪਕਿਨਸ ਕੋਰੋਨਾਵਾਇਰਸ ਟ੍ਰੈਕਰ ਮੁਤਾਬਕ ਦੁਨੀਆਭਰ ਵਿਚ 3 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟ ਹੋਏ ਹਨ ਤੇ ਇਸ ਦੌਰਾਨ 13 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪੇਂਸ ਨੇ ਵਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਸੀ ਕਿ ਉਹ ਠੀਕ ਹਨ। ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਦੇ ਡਾਕਟਰ ਨੇ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਇਨਫੈਕਟਡ ਹਨ ਤੇ ਮੈਨੂੰ ਜਾਂਚ ਦੀ ਲੋੜ ਨਹੀਂ ਹੈ ਪਰ ਅਹਿਤਿਆਤੀ ਦੇ ਤੌਰ 'ਤੇ ਅਸੀਂ ਕੋਰੋਨਾਵਾਇਰਸ ਦੀ ਜਾਂਚ ਕਰਾਵਾਂਗੇ। ਫਿਲਹਾਲ ਇਨਫੈਕਟਡ ਵਿਅਕਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੇਂਸ ਨੇ ਕਿਹਾ ਕਿ ਉਹ ਹੁਣ ਠੀਕ ਹਨ।
ਇਟਲੀ ਦੇ ਡਾਕਟਰਾਂ ਨੂੰ ਦਿਲੋਂ ਸਲਾਮ, ਮੈਡੀਕਲ ਟੀਮ ਲਈ ਮੰਗੇ 300 ਡਾਕਟਰ ਤੇ ਆਏ 3000
NEXT STORY