ਵਾਸ਼ਿੰਗਟਨ(ਬਿਊਰੋ)— ਅਮਰੀਕਾ ਵਿਚ ਫਲੂ ਆਪਣੇ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਹੈਲਥ ਆਫੀਸ਼ੀਅਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਫਲੂ ਪਿਛਲੇ 10 ਸਾਲਾਂ ਦੇ ਸਭ ਤੋਂ ਖਤਰਨਾਕ ਪੱਧਰ 'ਤੇ ਹੈ, ਜਿਸ ਨੇ ਹਜ਼ਾਰਾਂ ਅਮਰੀਕੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਉਥੇ ਹੀ ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿਚ ਇਨੀਂ ਦਿਨੀਂ ਫਲੂ ਤੇਜੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿਚ ਇਸ ਹਫਤੇ ਹੁਣ ਤੱਕ 16 ਬੱਚਿਆਂ ਦੀ ਮੌਤ ਫਲੂ ਦੀ ਵਜ੍ਹਾ ਨਾਲ ਹੋ ਚੁੱਕੀ ਹੈ।
ਅਮਰੀਕਾ ਦੀ ਪ੍ਰਤੀ 1,00,000 ਆਬਾਦੀ ਵਿਚੋਂ ਕਰੀਬ 52 ਲੋਕ ਹਸਪਤਾਲ ਵਿਚ ਦਾਖਲ ਹਨ। ਇਸ ਤੋਂ ਪਹਿਲਾਂ 2014-2015 ਦਰਮਿਆਨ 7,10,000 ਲੋਕਾਂ ਨੂੰ ਫਲੂ ਦੀ ਵਜ੍ਹਾ ਨਾਲ ਹਸਪਤਾਲ ਦਾਖਲ ਹੋਣਾ ਪਿਆ ਸੀ, ਜਿਨ੍ਹਾਂ ਵਿਚੋਂ 148 ਲੋਕਾਂ ਦੀ ਮੌਤ ਹੋ ਗਈ ਸੀ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਡਾ. ਐਨੇ ਸ਼ੁਚਾਤ ਨੇ ਕਿਹਾ ਕਿ ਜਿਸ ਤਰ੍ਹਾਂ ਤੇਜੀ ਨਾਲ ਇਹ ਫਲੂ ਫੈਲ ਰਿਹਾ ਹੈ ਅਤੇ ਹਪਸਤਾਲ ਵਿਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਇਸ ਤਰ੍ਹਾਂ ਨਾਲ 2014-2015 ਦਾ ਵੀ ਰਿਕਾਰਡ ਟੁੱਟਦਾ ਦਿਸ ਰਿਹਾ ਹੈ।
ਅਮਰੀਕਾ ਪਿਛਲੇ 10 ਹਫਤਿਆਂ ਤੋਂ ਫਲੂ ਨਾਲ ਜੂਝ ਰਿਹਾ ਹੈ ਅਤੇ ਫਿਲਹਾਲ ਅਜਿਹਾ ਲੱਗ ਰਿਹਾ ਹੈ ਕਿ ਇਸ ਦਾ ਅਸਰ ਅਜੇ ਵੀ ਜਾਰੀ ਰਹੇਗਾ। ਫਲੂ ਅਮਰੀਕਾ ਦੇ 48 ਰਾਜਾਂ ਵਿਚ ਤੇਜੀ ਨਾਲ ਫੈਲ ਚੁੱਕਾ ਹੈ। ਉਥੇ ਹੀ ਡਾਕਟਰਾਂ ਅਤੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਆਪਣੀ ਨੀਂਦ ਪੂਰੀ ਕਰਨਗੇ ਤਾਂ ਹੀ ਫਲੂ ਤੋਂ ਬਚਿਆ ਜਾ ਸਕਦਾ ਹੈ।
ਘੱਟ ਮਾਤਰਾ 'ਚ ਸ਼ਰਾਬ ਪੀਣੀ ਦਿਮਾਗ ਲਈ ਚੰਗੀ : ਅਧਿਐਨ
NEXT STORY