ਵਾਸ਼ਿੰਗਟਨ (ਏਜੰਸੀ)— ਅਮਰੀਕਾ ਕਾਫੀ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਏ.ਸੀ.ਆਈ.ਐੱਸ.) ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2017 ਦੇ ਮੁਕਾਬਲੇ 2018 ਵਿਚ ਸਰਕਾਰ ਨੇ 10 ਫੀਸਦੀ ਘੱਟ ਐੱਚ-1ਬੀ ਵੀਜ਼ਾ ਜਾਰੀ ਕੀਤੇ। ਪਿਛਲੇ ਸਾਲ 3,35,000 ਐੱਚ-1ਬੀ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਗਈ ਜਦਕਿ 2017 ਵਿਚ ਇਨ੍ਹਾਂ ਦੀ ਗਿਣਤੀ 3,73,400 ਸੀ। ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਲਈ ਸਭ ਤੋਂ ਜ਼ਿਆਦਾ ਭਾਰਤੀ ਐਪਲੀਕੇਸ਼ਨ ਦਿੰਦੇ ਹਨ।
ਦੂਜੇ ਪਾਸੇ ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਦੇਣ ਦੀ ਗਿਣਤੀ ਵਧਾਈ ਹੈ। 2017 ਦੇ 7,07,265 ਦੇ ਮੁਕਾਬਲੇ ਪਿਛਲੇ ਸਾਲ ਕਰੀਬ 8,50,000 ਲੱਖ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ। ਇਹ ਪੰਜ ਸਾਲ ਦਾ ਸਭ ਤੋਂ ਵੱਧ ਅੰਕੜਾ ਹੈ। ਇਸ ਦੇ ਇਲਾਵਾ ਪਿਛਲੇ ਸਾਲ ਕਰੀਬ 11 ਲੱਖ ਗ੍ਰੀਨ ਕਾਰਡ ਵੀ ਜਾਰੀ ਕੀਤੇ ਗਏ। ਅਮਰੀਕਾ ਵਿਚ ਕੰਮ ਕਰਨ ਲਈ ਭਾਰਤ ਅਤੇ ਚੀਨ ਸਮੇਤ ਦੂਜੇ ਦੇਸ਼ਾਂ ਦੇ ਉੱਚ ਹੁਨਰਮੰਦ ਕਰਮਚਾਰੀਆਂ ਦੇ ਵਿਚ ਐੱਚ-1ਬੀ ਵੀਜ਼ਾ ਦੀ ਕਾਫੀ ਮੰਗ ਹੈ।
ਜਿੱਥੇ ਸਾਲ 2017 ਵਿਚ ਇਸ ਦੀ ਮਨਜ਼ੂਰੀ ਦਰ ਕਰੀਬ 93 ਫੀਸਦੀ ਸੀ ਉੱਥੇ ਸਾਲ 2018 ਵਿਚ ਇਹ ਘੱਟ ਕੇ 85 ਫੀਸਦੀ ਪਹੁੰਚ ਗਈ। ਮਤਲਬ ਦੋ ਸਾਲ ਪਹਿਲਾਂ ਜਿੱਥੇ 100 ਵੀਜ਼ਾ ਐਪਲੀਕੇਸ਼ਨਾਂ ਵਿਚੋਂ ਜਿੱਥੇ 93 ਫੀਸਦੀ ਮਨਜ਼ੂਰ ਹੁੰਦੀਆਂ ਸਨ ਉੱਥੇ ਪਿਛਲੇ ਸਾਲ 85 ਐਪਲੀਕੇਸ਼ਨਾਂ ਹੀ ਮਨਜ਼ੂਰ ਕੀਤੀਆਂ ਗਈਆਂ। ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਇਮੀਗ੍ਰੇਸ਼ਨ ਨੀਤੀ ਸੰਸਥਾ ਦੀ ਵਿਸ਼ਲੇਸ਼ਕ ਸਾਰਾ ਪਿਅਰਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਐੱਚ-1ਬੀ ਪ੍ਰੋਗਰਾਮ ਨੂੰ ਦਬਾਉਣ ਲਈ ਸਖਤੀ ਨਾਲ ਯੋਜਨਾਵਾਂ ਲਾਗੂ ਕਰ ਰਿਹਾ ਹੈ। ਉਸ ਦੀਆਂ ਇਹ ਕੋਸ਼ਿਸ਼ਾਂ ਅੰਕੜਿਆਂ ਵਿਚ ਵੀ ਨਜ਼ਰ ਆਉਂਦੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਐੱਚ-1ਬੀ ਵੀਜ਼ਾ ਦੀ ਮਨਜ਼ੂਰੀ ਵਿਚ ਗਿਰਾਵਟ ਦੇਖੀ ਗਈ। ਵਿੱਤ ਸਾਲ 2018 ਦੇ 85 ਫੀਸਦੀ ਦੇ ਮੁਕਾਬਲੇ ਇਸ ਸਾਲ ਮਾਰਚ ਦੇ ਅਖੀਰ ਤੱਕ 79 ਫੀਸਦੀ ਐਪਲੀਕੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੀ ਐਪਲੀਕੇਸ਼ਨ ਫੀਸ ਨੂੰ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਜੁਲਾਈ 2017 ਵਿਚ ਆਈ ਇਕ ਰਿਪੋਰਟ ਮੁਤਾਬਕ ਐੱਚ-1ਬੀ ਵੀਜ਼ਾ ਲਈ ਸਭ ਤੋਂ ਜ਼ਿਆਦਾ ਭਾਰਤੀ ਐਪਲੀਕੇਸ਼ਨ ਦਿੰਦੇ ਹਨ। ਇਮੀਗ੍ਰੇਸ਼ਨ ਵਿਭਾਗ ਮੁਤਾਬਕ 2007 ਤੋਂ 2017 ਤੱਕ 22 ਲੱਖ ਭਾਰਤੀਆਂ ਨੇ ਐੱਚ-1ਬੀ ਵੀਜ਼ਾ ਲਈ ਐਪਲੀਕੇਸ਼ਨ ਦਿੱਤੀ। ਇਸ ਮਗਰੋਂ ਚੀਨ ਦਾ ਨੰਬਰ ਆਉਂਦਾ ਹੈ।
US : ਏਸ਼ੀਆਈ ਲੋਕਾਂ 'ਚ ਵਧਦੀਆਂ ਦਿਲ ਦੀਆਂ ਬੀਮਾਰੀਆਂ ਦਾ ਹੱਲ ਲੱਭਣ ਲਈ ਬਿੱਲ ਪੇਸ਼
NEXT STORY