ਮਨੀਲਾ (ਭਾਸ਼ਾ) – ‘ਕਾਲਮੇਗੀ’ ਤੂਫਾਨ ਕਾਰਨ ਫਿਲੀਪੀਨਜ਼ ਵਿਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਤੂਫਾਨ ਕਾਰਨ ਆਏ ਹੜ੍ਹ ਕਾਰਨ ਮਾਰੇ ਗਏ।
ਮੰਗਲਵਾਰ ਨੂੰ ਤੂਫਾਨ ਤੇਜ਼ੀ ਨਾਲ ਦੇਸ਼ ਦੇ ਕੇਂਦਰੀ ਹਿੱਸੇ ਵਿਚੋਂ ਲੰਘਿਆ ਅਤੇ ਵਿਆਪਕ ਤਬਾਹੀ ਮਚਾਈ। ਹੜ੍ਹ ਦੇ ਪਾਣੀ ’ਚ ਘਿਰ ਜਾਣ ਕਾਰਨ ਬਹੁਤ ਸਾਰੇ ਲੋਕ ਛੱਤਾਂ ’ਤੇ ਫਸ ਗਏ ਹਨ, ਜਦੋਂ ਕਿ ਕਈ ਕਾਰਾਂ ਡੁੱਬ ਗਈਆਂ। ਇਕ ਵੱਖਰੀ ਘਟਨਾ ਵਿਚ ਫਿਲੀਪੀਨ ਹਵਾਈ ਫੌਜ ਦਾ ਇਕ ਹੈਲੀਕਾਪਟਰ ਦੱਖਣੀ ਅਗੁਸਨ ਦੇਲ ਸੁਰ ਸੂਬੇ ਵਿਚ ਕ੍ਰੈਸ਼ ਹੋ ਗਿਆ, ਜਿਸ ਵਿਚ 5 ਫੌਜੀ ਕਰਮਚਾਰੀ ਸਵਾਰ ਸਨ।
ਹੈਲੀਕਾਪਟਰ ‘ਕਾਲਮੇਗੀ’ ਤੂਫਾਨ ਤੋਂ ਪ੍ਰਭਾਵਿਤ ਸੂਬਿਆਂ ਵਿਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਉਡਾਣ ਭਰ ਰਿਹਾ ਸੀ। ਹੈਲੀਕਾਪਟਰ ਵਿਚ ਸਵਾਰ ਹਵਾਈ ਫੌਜ ਦੇ ਕਰਮਚਾਰੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਨ੍ਹਾਂ ਨੂੰ ਤੂਫਾਨ ਪ੍ਰਭਾਵਿਤ ਸੂਬਿਆਂ ਵਿਚ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਗਿਆ ਸੀ।
ਬ੍ਰਿਟੇਨ ਦੇ ਸਭ ਤੋਂ ਅਮੀਰ ਸ਼ਖ਼ਸ ਸਨ ਗੋਪੀਚੰਦ ਪੀ ਹਿੰਦੂਜਾ, ਪਿੱਛੇ ਛੱਡ ਗਏ ਇੰਨੀ ਜਾਇਦਾਦ
NEXT STORY