ਸਟੋਨੀ ਰਿਜ(ਭਾਸ਼ਾ)— ਅਮਰੀਕਾ ਵਿਚ ਓਹੀਓ ਦੇ ਬਰਫੀਲੇ ਖੇਤਾਂ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਉਸ ਵਿਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਇਸ ਹੈਲੀਕਾਪਟਰ ਦਾ ਇਸਤੇਮਾਲ ਬਿਜਲੀ ਦੀਆਂ ਤਾਰਾਂ ਦਾ ਨਿਰੀਖਣ ਕਰਨ ਲਈ ਕੀਤਾ ਜਾਂਦਾ ਹੈ। ਇਹ ਹੈਲੀਕਾਪਟਰ ਵੂਡ ਕਾਊਂਟੀ ਦੇ ਓਹੀਓ ਟਰਨਪਾਈਕ ਵਿਚ ਅੱਜ ਭਾਵ ਮੰਗਲਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ। ਹਾਦਸੇ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸ਼ੈਰਿਫ ਮਾਰਕ ਵੈਸੀਲੀਸ਼ੀਨ ਨੇ ਕਿਹਾ ਕਿ ਅੱਗ ਦਾ ਕੋਈ ਨਿਸ਼ਾਨ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਵੀ ਸੰਕੇਤ ਨਹੀਂ ਮਿਲੇ ਹਨ ਕਿ ਹੈਲੀਕਾਪਟਰ ਬਿਜਲੀ ਦੀਆਂ ਨਾਲ ਟਕਰਾਇਆ ਹੋਵੇ। ਫਰਸਟ ਐਨਰਜੀ ਦੇ ਬੁਲਾਰੇ ਡਾਊਗ ਕੋਲਫੇਲਾ ਨੇ ਦੱਸਿਆ ਕਿ ਮ੍ਰਿਤਕ ਬਿਜਲੀ ਕੰਪਨੀ ਦੇ ਠੇਕੇਦਾਰ ਸਨ। ਉਨ੍ਹਾਂ ਨੇ ਮ੍ਰਿਤਕਾਂ ਅਤੇ ਉਨ੍ਹਾਂ ਦੀ ਕੰਪਨੀ ਦੀ ਪਛਾਣ ਨੂੰ ਊਜਾਗਰ ਨਹੀਂ ਕੀਤਾ ਹੈ।
ਬੇਰਹਿਮ ਬਣੇ ਮਾਪੇ, ਆਪਣੇ ਹੀ 13 ਬੱਚਿਆਂ ਨੂੰ ਘਰ 'ਚ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ
NEXT STORY