ਵਾਸ਼ਿੰਗਟਨ— ਅਮਰੀਕੀ ਸੂਬਾ ਕੋਲੋਰਾਡੋ ਵਿਚ ਜੈਪੁਰ ਸਾਹਿਤ ਫੈਸਟੀਵਲ ਦਾ ਤੀਜਾ ਐਡੀਸ਼ਨ ਸ਼ੁੱਕਰਵਾਰ ਨੂੰ ਬੋਲਡਰ ਵਿਚ ਸ਼ੁਰੂ ਹੋਇਆ। ਇਸ ਵਿਚ ਭਾਰਤੀ ਸਮੇਤ ਦੁਨੀਆਭਰ ਤੋਂ 70 ਤੋਂ ਜ਼ਿਆਦਾ ਲੇਖਕ ਹਿੱਸਾ ਲੈ ਰਹੇ ਹਨ।
ਤਿੰਨ ਦਿਨੀਂ ਫੈਸਟੀਵਲ ਦੀ ਸ਼ੁਰੂਆਤ ਮਸ਼ਹੂਰ ਬੋਲਡਰ ਪਬਲਿਕ ਲਾਈਬ੍ਰੇਰੀ ਵਿਚ ਹੋਈ। ਇਸ ਵਿਚ ਹਿੱਸਾ ਲੈ ਰਹੇ ਮੰਨੇ-ਪ੍ਰਮੰਨੇ ਲੇਖਕਾਂ ਵਿਚ, ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ, ਬੋਸਟਨ ਗਲੋਬ ਦੀ ਸਪਾਟਲਾਈਟ ਟੀਮ ਦੇ ਮਾਈਕਲ ਰੇਜੇਂਡਸ (ਕੈਥੋਲਿਕ ਚਰਚ ਕਾਂਡ ਨੂੰ ਉਜਾਗਰ ਕਰਨ ਵਾਲੇ) ਅਤੇ ਸੁਕੀ ਕਿਮ (ਉਤਰੀ ਕੋਰੀਆ ਵਿਚ ਅੰਡਰਕਵਰ ਜਾਣ ਵਾਲੀ ਇਕ ਮਾਤਰ ਰਿਪੋਰਟ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਵੀ ਵਾਲਡਮੈਨ, ਡਿਪਲੋਮੈਟਿਕ ਅਤੇ ਲੇਖਕ ਵਿਕਾਸ ਸਵਰੂਪ, ਦ ਅਫਰੀਕਾ ਹਾਊਸ ਦੀ ਲੇਖਕ ਕ੍ਰਿਸਟੀਨਾ ਲੈਂਬ, ਨੋਬੇਲ ਪੁਰਸਕਾਰ ਵਿਜੇਤਾ ਮਲਾਲਾ ਯੂਸੁਫਜਈ, ਐਮੀ ਪੁਰਸਕਾਰ ਵਿਜੇਤਾ ਕੇਹਨ ਇਰਾਨੀ ਅਤੇ ਅਲਬਰਟੋ ਰੂ ਸਾਂਚੇਜ ਵੀ ਇਸ ਫੈਸਟੀਵਲ ਵਿਚ ਹਿੱਸਾ ਲੈ ਰਹੇ ਹਨ।
ਨਵਾਂਸ਼ਹਿਰ ਦੇ ਨੌਜਵਾਨ ਨੇ ਅਮਰੀਕਾ 'ਚ ਪਾਈ ਧਮਾਲ, ਗੋਲਡ ਮੈਡਲ ਜਿੱਤ ਪੰਜਾਬ ਦਾ ਨਾਂ ਕੀਤਾ ਰੌਸ਼ਨ (ਵੀਡੀਓ)
NEXT STORY