ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਪਾਕਿਸਤਾਨ ਅਤੇ ਚੀਨ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ ਜਿੱਥੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਹ ਜਾਣਕਾਰੀ ਦਿੱਤੀ। ਪੋਂਪਿਓ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੇ ਇਲਾਵਾ ਮਿਆਂਮਾਰ, ਇਰਿਟ੍ਰਿਯਾ, ਈਰਾਨ, ਨਾਈਜੀਰੀਆ, ਉੱਤਰ ਕੋਰੀਆ, ਸਾਊਦੀ ਅਰਬ, ਤਜਾਕਿਸਤਾਨ ਅਤੇ ਤੁਰਕਮੇਨਿਸਤਾਨ ਨੂੰ ਉਸ ਸੂਚੀ ਵਿਚ ਰੱਖਿਆ ਗਿਆ ਹੈ ਜੋ ਧਾਰਮਿਕ ਆਜ਼ਾਦੀ ਦੀ ਵਿਵਸਥਿਤ, ਲਗਾਤਾਰ ਅਤੇ ਘੋਰ ਉਲੰਘਣਾ ਵਿਚ ਸ਼ਾਮਲ ਹਨ ਜਾਂ ਫਿਰ ਉਹ ਉਲੰਘਣਾ ਹੋਣ ਦੇ ਰਹੇ ਹਨ।
ਵਿਸ਼ੇਸ਼ ਨਿਗਰਾਨੀ ਸੂਚੀ ਵਿਚ ਰੱਖੇ ਇਹਨਾਂ ਦੇਸ਼ਾਂ ਦੇ ਨਾਮ
ਵਿਦੇਸ਼ ਵਿਭਾਗ ਨੇ ਕੋਮੋਰੋਸ, ਕਿਊਬਾ, ਨਿਕਾਰਾਗੁਆ ਅਤੇ ਰੂਸ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿਚ ਪਾਇਆ ਹੈ ਜਿੱਥੋਂ ਦੀਆਂ ਸਰਕਾਰਾਂ 'ਧਾਰਮਿਕ ਆਜ਼ਾਦੀ ਦੇ ਗੰਭੀਰ ਉਲੰਘਣਾ' ਵਿਚ ਸ਼ਾਮਲ ਹਨ ਜਾਂ ਉਸ ਨੂੰ ਹੋਣ ਦੇ ਰਹੀਆਂ ਹਨ। ਪੋਂਪਿਓ ਨੇ ਕਿਹਾ,''ਧਾਰਮਿਕ ਆਜ਼ਾਦੀ ਇਕ ਗੈਰ ਤਬਾਦਲਾਯੋਗ ਅਧਿਕਾਰ ਹੈ ਅਤੇ ਮੁਕਤ ਸਮਾਜਾਂ ਦਾ ਆਧਾਰ ਹੈ ਜਿਹਨਾਂ 'ਤੇ ਉਹ ਤਰੱਕੀ ਕਰਦੇ ਹਨ। ਅੱਜ ਅਮਰੀਕਾ ਨੇ ਇਕ ਵਾਰ ਫਿਰ ਉਹਨਾਂ ਲੋਕਾਂ ਦੀ ਰੱਖਿਆ ਦੇ ਲਈ ਕਦਮ ਚੁੱਕਿਆ ਹੈ ਜੋ ਇਹ ਆਜ਼ਾਦੀ ਚਾਹੁੰਦੇ ਹਨ।'' ਅਮਰੀਕਾ ਨੇ ਅਲ ਸ਼ਬਾਬ, ਅਲ ਕਾਇਦਾ ਬੋਕੋ ਹਰਾਮ, ਹਯਾਤ ਤਹਿਰੀਰ ਅਲ ਸ਼ਮ ਹੂਥੀ, ਆਈ.ਐੱਸ.ਆਈ.ਐੱਸ.-ਗ੍ਰੇਟਰ ਸਹਾਰਾ, ਆਈ.ਐੱਸ.ਆਈ.ਐੱਸ.-ਵੈਸਟ ਅਫਰੀਕਾ, ਜਮਾਤ ਨਾਸਰ ਅਲ ਇਸਲਾਵਲ ਮੁਸਲਿਮਿਨ ਅਤੇ ਤਾਲਿਬਾਨ ਨੂੰ ਵਿਸ਼ੇਸ਼ ਚਿੰਤਾ ਦਾ ਵਿਸ਼ਾ ਬਣੇ ਸੰਗਠਨ ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਅਨਿਲ ਸੋਨੀ ਬਣੇ WHO ਫਾਊਂਡੇਸ਼ਨ ਦੇ ਪਹਿਲੇ CEO
ਹਟਾਏ ਇਹਨਾਂ ਦੇਸ਼ਾਂ ਦੇ ਨਾਮ
ਪੋਂਪਿਓ ਨੇ ਕਿਹਾ ਕਿ ਸੂਡਾਨ ਅਤੇ ਉਜ਼ਬੇਕਿਸਤਾਨ ਦੀਆਂ ਸਰਕਾਰਾਂ ਵੱਲੋਂ ਪਿਛਲੇ ਇਕ ਸਾਲ ਦੇ ਦੌਰਾਨ ਕੀਤੀ ਗਈ ਜ਼ਿਕਰਯੋਗ ਅਤੇ ਠੋਸ ਤਰੱਕੀ ਦੇ ਕਾਰਨ ਉਹਨਾਂ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ,''ਕਾਨੂੰਨ ਸੰਬੰਧੀ ਸਾਹਸੀ ਸੁਧਾਰਾਂ ਦੇ ਕਾਰਨ ਇਹ ਦੇਸ਼ ਹੋਰ ਰਾਸ਼ਟਰਾਂ ਲਈ ਆਦਰਸ਼ ਹਨ।'' ਰੱਖਿਆ ਮੰਤਰੀ ਨੇ ਕਿਹਾ ਕਿ ਹਾਲੇ ਇਹ ਕੰਮ ਪੂਰਾ ਨਹੀਂ ਹੋਇਆ ਹੈ ਅਤੇ ਅਮਰੀਕਾ ਦੁਨੀਆ ਭਰ ਵਿਚ ਧਰਮ ਦੇ ਨਾਮ 'ਤੇ ਹੋਣ ਵਾਲੇ ਦੁਰਵਿਹਾਰ ਅਤੇ ਸ਼ੋਸ਼ਣ ਨੂੰ ਖਤਮ ਕਰਨ ਦੇ ਲਈ ਕੰਮ ਕਰਦਾ ਰਹੇਗਾ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸੰਬੰਧੀ ਅਮਰੀਕੀ ਕਮਿਸ਼ਨ ਨੇ ਵਿਦੇਸ਼ ਵਿਭਾਗ ਵੱਲੋਂ 10 ਰਾਸ਼ਟਰਾਂ ਨੂੰ ਵਿਸ਼ੇਸ਼ ਚਿੰਤਾ ਦਾ ਵਿਸ਼ਾ ਬਣੇ ਦੇਸ਼ਾਂ (Countries of Particular Concern or CPC) ਦੀ ਸੂਚੀ ਵਿਚ ਪਾਉਣ ਦੇ ਕਦਮ ਦੀ ਪ੍ਰਸ਼ੰਸਾ ਕੀਤੀ।ਭਾਵੇਂਕਿ ਵਿਦੇਸ਼ ਵਿਭਾਗ ਨੇ ਕਮਿਸ਼ਨ ਵੱਲੋਂ ਭਾਰਤ, ਰੂਸ, ਸੀਰੀਆ ਅਤੇ ਵਿਅਤਨਾਮ ਨੂੰ ਵੀ ਸੀ.ਪੀ.ਸੀ. ਸੂਚੀ ਵਿਚ ਪਾਉਣ ਦੀ ਸਿਫਾਰਿਸ਼ ਸਵੀਕਾਰ ਨਹੀਂ ਕੀਤੀ।
ਨੋਟ- ਅਮਰੀਕਾ ਵੱਲੋਂ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਦੀ ਜਾਰੀ ਸੂਚੀ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ
ਇੰਗਲੈਂਡ ਦੇ ਕਿਰਤੀ ਪੰਜਾਬੀ ਨੌਜਵਾਨਾਂ ਵੱਲੋਂ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਿਮਾਇਤ
NEXT STORY