ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ। ਵਿਗਿਆਨੀ ਦਿਨ-ਰਾਤ ਇਸ ਬੀਮਾਰੀ ਦੇ ਇਲਾਜ ਦੀ ਕੋਈ ਵੈਕਸੀਨ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਕੋਵਿਡ-19 ਦੇ ਟੈਸਟ ਦੀ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਇਹ ਪ੍ਰਣਾਲੀ ਪਹਿਲਾਂ ਦੇ ਮੁਕਾਬਲੇ ਕਾਫੀ ਸੌਖੀ ਹੈ। ਵਿਗਿਆਨੀਆਂ ਵੱਲੋਂ ਵਿਕਸਿਤ ਇਸ ਪ੍ਰਣਾਲੀ ਦੀ ਵਰਤੋਂ ਉਂਝ ਲੈਬ ਵਿਚ ਕੀਤੀ ਜਾ ਸਕਦੀ ਹੈ ਜਿੱਥੇ ਵਪਾਰਕ ਮੈਡੀਕਲ ਸੈਂਟਰਾਂ ਦੇ ਲੋੜੀਂਦੇ ਸਾਧਨ ਉਪਲਬਧ ਨਹੀਂ ਹਨ। ਅਮਰੀਕਾ ਵਿਚ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਦੇ ਮੁਤਾਬਕ ਇਨਫੈਕਸ਼ਨ ਦੀ ਦਰ ਨੂੰ ਸਮਝਣ ਲਈ ਵਿਆਪਕ ਕੌਰ 'ਤੇ ਲਾਗੂ ਹੋਣ ਵਾਲੇ ਟੈਸਟਾਂ ਦੀ ਲੋੜ ਹੈ। ਇਹ ਸ਼ੋਧ ਜਰਨਲ ਸਾਈਂਸ ਇਮਿਊਨੋਲੌਜੀ ਵਿਚ ਪ੍ਰਕਾਸ਼ਿਤ ਹੋਈ ਹੈ।
ਇਸ ਵਿਚ ਨਵੇਂ ਬਲੱਡ ਟੈਸਟ ਦਾ ਜ਼ਿਕਰ ਹੋਇਆ ਹੈ ਜੋ ਐਂਟੀਬੌਡੀਜ਼ ਕਹੇ ਜਾਣ ਵਾਲੇ ਇਮਿਊਨ ਸਿਸਟਮ ਦੇ ਅਣੂਆਂ 'ਤੇ ਹਮਲਾ ਕਰਦਾ ਹੈ ਅਤੇ ਇਹ ਨੋਵਲ ਕੋਰੋਨਾਵਾਇਰਸ ਦੇ SARS-CoV-2 ਦੇ ਸਪਾਇਕ ਪ੍ਰੋਟੀਨ 'ਤੇ ਹਮਲਾ ਕਰਦਾ ਹੈ। ਵਾਇਰਸ 'ਤੇ ਮੌਜੂਦ ਇਸ ਵਿਸ਼ੇਸ਼ ਅਤੇ ਖਾਸ ਪ੍ਰੋਟੀਨ ਨੂੰ ਰਿਪੈਸਪਟਰ ਬਾਈਡੀਂਗ ਡੋਮੇਨ (RBD) ਕਹਿੰਦੇ ਹਨ ਜੋ ਵਾਇਰਸ ਨੂੰ ਮਨੁੱਖੀ ਸਰੀਰ ਦੇ ਸੈੱਲਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ। ਸ਼ੋਧ ਕਰਤਾਵਾਂ ਦੇ ਮੁਤਾਬਕ ਉਹਨਾਂ ਦੇ RBD ਆਧਾਰਿਤ ਐਂਟੀਬੌਡੀ ਟੈਸਟ ਇਹਨਾਂ ਪ੍ਰੋਟੀਨਾਂ ਦੇ ਪੱਧਰ ਨੂੰ ਮਾਪ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਟਰੰਪ ਵੱਲੋਂ H-1B ਤੇ ਹੋਰ ਵੀਜ਼ਾ ਮੁਅੱਤਲ ਕਰਨ 'ਤੇ ਵਿਚਾਰ, ਭਾਰਤੀ ਪੇਸ਼ੇਵਰਾਂ ਨੂੰ ਲੱਗੇਗਾ ਝਟਕਾ
ਅਮਰੀਕਾ ਵਿਚ ਮਾਊਂਟ ਸਿਨਾਏ ਵਿਚ Icahn School of Medicine ਦੇ ਖੋਜੀ ਸਮੇਤ ਹੋਰ ਖੋਜੀਆਂ ਨੇ ਇਹ ਖੋਜ ਕੀਤੀ ਹੈ। ਜਨਰਲ ਪੀ.ਐੱਨ.ਏ.ਐੱਸ. ਵਿਚ ਪ੍ਰਕਾਸ਼ਿਤ ਇਕ ਸ਼ੋਧ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ SARS-CoV-2 ਅਤੇ SARS-CoV ਵਾਇਰਸ ਮਨੁੱਖੀ ਸਰੀਰ ਵਿਚ ACE2 ਰਿਸੈਪਟਰ ਪ੍ਰੋਟੀਨਸ ਨੂੰ ਮੁੱਖ ਦਰਵਾਜੇ ਵਾਂਗ ਵਰਤ ਕੇ ਦਾਖਲ ਹੁੰਦਾ ਹੈ। ਇਸ ਜਾਨਲੇਵਾ ਵਾਇਰਸ ਨੂੰ ਸਮਝਣ ਲਈ ਬਹੁਤ ਸਾਰੇ ਸ਼ੋਧ ਅਤੇ ਟੈਸਟ ਕੀਤੇ ਜਾ ਰਹੇ ਹਨ।
ਅਫਗਾਨਿਸਤਾਨ ਤਾਲਿਬਾਨ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਸਹਿਮਤ
NEXT STORY