ਨਿਊਯਾਰਕ - ਅਮਰੀਕਾ ਦੇ ਨਿਊਯਾਰਕ ਵਿਚ 33 ਸਾਲਾ ਪੂੰਜੀਪਤੀ ਅਤੇ ਨਾਈਜ਼ੀਰੀਆ ਦੀ ਮੋਟਰਸਾਇਕਲ ਰਾਈਡਿੰਗ ਐਪ ਗੋਕਾਡਾ ਕੰਪਨੀ (Gokada Company) ਦੇ ਸੀ. ਈ.ਓ. ਫਹੀਮ ਸਾਲੇਹ ਨੂੰ ਨਿਊਯਾਰਕ ਦੇ ਉਨ੍ਹਾਂ ਦੇ ਲੱਗਜ਼ਰੀ ਅਪਾਰਟਮੈਂਟ ਵਿਚ ਮ੍ਰਿ੍ਤਕ ਪਾਇਆ ਗਿਆ। ਇਕ ਸੀ. ਸੀ. ਟੀ. ਵੀ. ਫੁਟੇਜ਼ ਮੁਤਾਬਕ ਸਾਲੇਹ ਨੂੰ ਆਖਰੀ ਵਾਰ ਸੋਮਵਾਰ ਸ਼ਾਮ ਨੂੰ ਆਪਣੇ ਅਪਾਰਟਮੈਂਟ ਦੀ ਇਮਾਰਤ ਵਿਚ ਲਿਫਟ ਵਿਚ ਜਾਂਦੇ ਹੋਏ ਦੇਖਿਆ ਗਿਆ। ਉਸ ਫੁਟੇਜ਼ ਵਿਚ ਕਾਲੇ ਕੱਪੜੇ ਪਾਈ ਇਕ ਹੋਰ ਵਿਅਕਤੀ ਨੂੰ ਵੀ ਸਾਲੇਹ ਦੇ ਨਾਲ ਲਿਫਟ ਵਿਚ ਜਾਂਦੇ ਹੋਏ ਦੇਖਿਆ ਗਿਆ ਸੀ। ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਹੀ ਵਿਅਕਤੀ ਸਾਲੇਹ ਦਾ ਕਾਤਲ ਹੈ।
ਇਲੈਕਟ੍ਰਿਕ ਆਰੀ ਨਾਲ ਲਾਸ਼ ਦੇ ਕੀਤੇ ਟੋਟੇ
ਸੂਤਰਾਂ ਨੇ ਦੱਸਿਆ ਸਾਲੇਹ ਦੀ ਇਮਾਰਤ ਵਿਚ ਲਿਫਟ ਸਿੱਧਾ ਅਪਾਰਟਮੈਂਟ ਦੇ ਵਿੰਗ ਵਿਚ ਜਾਂਦੀ ਹੈ ਇਸ ਲਈ ਜਿਵੇਂ ਹੀ ਲਿਫਟ ਸਾਲੇਹ ਦੇ ਅਪਾਰਟਮੈਂਟ ਦੇ ਅੰਦਰ ਰੁਕੀ ਉਸ ਕਥਿਤ ਹਮਲਾਵਰ ਨੇ ਸਾਲੇਹ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਲੈਕਟ੍ਰਿਕ ਆਰੀ ਨਾਲ ਲਾਸ਼ ਦੇ ਟੋਟੇ ਕਰ ਦਿੱਤੇ।
ਹਮਲੇ ਤੋਂ ਬਾਅਦ ਅਪਾਰਟਮੈਂਟ ਪਹੁੰਚੀ ਸੀ ਭੈਣ
ਹਮਲੇ ਤੋਂ ਬਾਅਦ ਮਿ੍ਰਤਕ ਦੀ ਭੈਣ ਜਦ ਉਸ ਦੇ ਅਪਾਰਟਮੈਂਟ ਗਈ ਤਾਂ ਉਸ ਨੂੰ ਲੀਵਿੰਗ ਰੂਮ ਵਿਚ ਸਾਲੇਹ ਦਾ ਕੱਟਿਆ ਹੋਇਆ ਧੜ ਮਿਲਿਆ ਅਤੇ ਸਰੀਰ ਦੇ ਹੋਰ ਹਿੱਸੇ ਪਲਾਸਟਿਕ ਦੇ ਬੈਗ ਵਿਚ ਪਾਏ ਮਿਲੇ। ਪੁਲਸ ਹੁਣ ਤੱਕ ਇਸ ਅਣਮਨੁੱਖੀ ਘਟਨਾ ਦੇ ਪਿੱਛੇ ਦਾ ਮਕਸਦ ਨਹੀਂ ਲੱਭ ਪਾਈ ਹੈ। ਅਜੇ ਕਿਸੇ ਦੀ ਗਿ੍ਰਫਤਾਰੀ ਨਹੀਂ ਹੋਈ ਹੈ। ਜਾਂਚ ਅਧਿਕਾਰੀਆਂ ਦਾ ਆਖਣਾ ਹੈ ਕਿ ਇਹ ਹਮਲਾ ਇਕ ਵਪਾਰਕ ਵਿਵਾਦ ਕਾਰਨ ਹੋਇਆ। ਬੰਗਲਾਦੇਸ਼ੀ ਪ੍ਰਵਾਸੀ ਦੇ ਪੁੱਤਰ ਸਾਲੇਹ ਨਾਈਜ਼ੀਰੀਆਈ ਮੋਟਰਸਾਈਕਲ ਰਾਇਡ ਹੇਲਿੰਗ ਡਿਲੀਵਰੀ ਐਪ ਗੋਕਾਡਾ ਦੇ ਸੀ. ਈ. ਓ. ਸਨ।
ਪਰਿਵਾਰ ਨੇ ਜਾਰੀ ਕੀਤਾ ਬਿਆਨ
ਸਾਲੇਹ ਦੇ ਪਰਿਵਾਰ ਨੇ ਇਸ ਦੁੱਖ 'ਤੇ ਇਕ ਬਿਆਨ ਜਾਰੀ ਕੀਤੀ ਹੈ ਜਿਸ ਮੁਤਾਬਕ ਫਹੀਮ ਇਕ ਬਿਹਤਰੀਨ ਸ਼ਖਸੀਅਤ ਦਾ ਮਾਲਕ ਸੀ ਅਤੇ ਉਸ ਨੂੰ ਮਾਰਨ ਵਾਲੇ ਨੂੰ ਫੜਣ ਤੋਂ ਇਲਾਵਾ ਕੋਈ ਗੱਲ ਸਾਨੂੰ ਸੁੱਖ ਨਹੀਂ ਦੇ ਸਕਦੀ। ਗੋਕਾਡਾ ਨੇ ਟਵਿੱਟਰ 'ਤੇ ਸਾਲੇਹ ਦੀ ਮੌਤ ਨੂੰ ਅਚਾਨਕ ਅਤੇ ਦੁਖਦਾਈ ਲਿੱਖਿਆ ਹੈ, ਨਾਲ ਹੀ ਇਹ ਵੀ ਲਿੱਖਿਆ ਹੈ ਕਿ ਫਹੀਮ ਸਾਡੇ ਸਾਰਿਆਂ ਲਈ ਇਕ ਮਹਾਨ ਨੇਤਾ, ਪ੍ਰੇਰਣਾ ਅਤੇ ਸਕਾਰਾਤਮਕ ਇਨਸਾਨ ਸਨ।
ਸਾਲੇਹ ਨੇ ਪ੍ਰੈਂਕਡੀਅਲ ਡਾਟ ਕਾਮ ਦੀ ਸਥਾਪਨਾ ਕੀਤੀ ਸੀ
ਸਾਲੇਹ ਨੇ ਪ੍ਰੈਂਕਕਾਰਡ ਪ੍ਰੈਂਕ ਫੋਨ ਕਾਲਸ ਲਈ ਇਕ ਵੈੱਬਸਾਈਟ ਪ੍ਰੈਂਕਡੀਅਲ ਡਾਟ ਕਾਮ ਦੀ ਸਥਾਪਨਾ ਕੀਤੀ ਜਿਸ ਤੋਂ 10 ਮਿਲੀਅਨ ਡਾਲਰ ਦਾ ਫਾਇਦਾ ਹੋਇਆ ਸੀ। ਆਪਣੀ ਜਵਾਨੀ ਵੇਲੇ ਅਤੇ ਬੈਂਟਲੇ ਯੂਨੀਵਰਸਿਟੀ ਵਿਚ ਆਪਣੇ ਸਮੇਂ ਦੌਰਾਨ ਵੀ ਸਾਲੇਹ ਨੇ ਸਾਈਟਾਂ ਨੂੰ ਖੋਜਣਾ ਅਤੇ ਵੇਚਣਾ ਜਾਰੀ ਰੱਖਿਆ। ਗੋਕਾਡਾ ਦੇ ਸੀ. ਈ. ਓ. ਹੋਣ ਤੋਂ ਇਲਾਵਾ ਹਾਲ ਹੀ ਵਿਚ ਉਨ੍ਹਾਂ ਨੇ ਵੇਂਚਰ ਕੈਪੀਟਲ ਫਰਮ ਐਡਵੈਂਚਰ ਕੈਪੀਟਲ ਦੀ ਵੀ ਸਥਾਪਨਾ ਕੀਤੀ ਜਿਸ ਨੇ ਬੰਗਲਾਦੇਸ਼ ਅਤੇ ਕੋਲੰਬੀਆ ਜਿਹੇ ਵਿਕਾਸਸ਼ੀਲ ਦੇਸ਼ਾਂ ਵਿਚ ਰਾਈਡ-ਸ਼ੇਅਰਿੰਗ ਸਟਾਰਟ-ਅਪ ਵਿਚ ਨਿਵੇਸ਼ ਕੀਤਾ।
ਤਾਈਵਾਨ 'ਚ ਫੌਜੀ ਅਭਿਆਸ ਦੌਰਾਨ ਹੈਲੀਕਾਪਟਰ ਹਾਦਸੇ 'ਚ ਦੋ ਪਾਇਲਟਾਂ ਦੀ ਮੌਤ
NEXT STORY